WhatsApp, Facebook, Instagram ਦਾ ਸਰਵਰ ਹੋਈਆ ਡਾਊਨ, ਯੂਜ਼ਰਸ ਪਰੇਸ਼ਾਨ
ਨਵੀਂ ਦਿੱਲੀ, 12 ਦਸੰਬਰ (ਵਿਸ਼ਵ ਵਾਰਤਾ):- ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਬੁੱਧਵਾਰ ਦੇਰ ਰਾਤ ਅਚਾਨਕ ਬੰਦ ਹੋ ਗਏ। ਇਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਸਮੱਸਿਆ ਕਿਉਂ ਆਈ ਇਸ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ।
ਮੈਟਾ ਸਰਵਰ ਨਾਲ ਜੁੜਨ ਵਾਲੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸਭ ਤੋਂ ਪਹਿਲਾਂ ਇਹ ਸਮੱਸਿਆ ਦੇਰ ਰਾਤ 11 ਵਜੇ ਮਹਿਸੂਸ ਹੋਈ। ਇਸ ਤੋਂ ਤੁਰੰਤ ਬਾਅਦ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਹ ਸਮੱਸਿਆ ਦੇਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਤੱਕ ਜਾਰੀ ਰਹੀ।
ਵਟਸਐਪ ‘ਤੇ ਯੂਜ਼ਰਸ ਨੂੰ ਸਭ ਤੋਂ ਜ਼ਿਆਦਾ ਦਿੱਕਤਾਂ ਆਈਆਂ। ਡਾਊਨ ਡਿਟੈਕਟਰ ਵੈੱਬਸਾਈਟ ਮੁਤਾਬਕ ਰਾਤ 11 ਵਜੇ 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਆਈਆਂ, ਇੰਸਟਾਗ੍ਰਾਮ ਬਾਰੇ ਕਰੀਬ 15 ਹਜ਼ਾਰ ਅਤੇ ਫੇਸਬੁੱਕ ਬਾਰੇ ਕਰੀਬ 2.5 ਹਜ਼ਾਰ ਲੋਕਾਂ ਨੇ ਰਿਪੋਰਟ ਕੀਤੀ।
ਜਦੋਂ ਬੁੱਧਵਾਰ ਰਾਤ 11 ਵਜੇ ਤੱਕ ਮੈਟਾ ਸਰਵਰ ਡਾਊਨ ਹੋਣ ਕਾਰਨ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਲੋਕਾਂ ਨੇ ਖਾਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਹੁਤ ਕੁਝ ਪੋਸਟ ਕੀਤਾ ਇਸ ਤੋਂ ਬਾਅਦ ਇਹ ਐਕਸ ‘ਤੇ ਟ੍ਰੈਂਡ ਕਰਨ ਲੱਗਾ।
ਬੁੱਧਵਾਰ ਰਾਤ 11 ਵਜੇ ਤੋਂ ਕਰੀਬ ਇੱਕ ਘੰਟੇ ਤੱਕ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਡਾਊਨ ਰਹੇ, ਨਾ ਸਿਰਫ ਭਾਰਤ ਵਿੱਚ ਸਗੋਂ ਕਈ ਦੇਸ਼ਾਂ ਵਿੱਚ ਵੀ ਸੋਸ਼ਲ ਮੀਡੀਆ ਪਲੇਟਫਾਰਮ ਡਾਊਨ ਹੋਣ ਦੀਆਂ ਖਬਰਾਂ ਆਈਆਂ। ਇਹ ਸਮੱਸਿਆ ਡੈਸਕਟਾਪ ਅਤੇ ਮੋਬਾਈਲ ਦੋਵਾਂ ‘ਤੇ ਸੀ। ਸਵੇਰੇ 11:45 ਵਜੇ ਤੋਂ ਬਾਅਦ ਹੌਲੀ-ਹੌਲੀ ਤਿੰਨੋਂ ਪਲੇਟਫਾਰਮ ਕੰਮ ਕਰਨ ਲੱਗੇ।