WhatsApp: 1 ਜਨਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ‘ਤੇ ਨਹੀਂ ਚੱਲੇਗੀ ਐਪ
ਨਵੀ ਦਿੱਲੀ : ਮਸ਼ਹੂਰ ਮੈਸੇਜਿੰਗ ਐਪ WhatsApp ਦਾ ਸਪੋਰਟ 1 ਜਨਵਰੀ 2025 ਤੋਂ ਕਈ ਸਮਾਰਟਫੋਨਜ਼ ਲਈ ਬੰਦ ਹੋਣ ਜਾ ਰਿਹਾ ਹੈ। ਵਟਸਐਪ ਦੀ ਪੇਰੈਂਟ ਕੰਪਨੀ ਮੇਟਾ ਨੇ ਕਿਹਾ ਹੈ ਕਿ ਨਵੇਂ ਸਾਲ ਤੋਂ ਵਟਸਐਪ ਉਨ੍ਹਾਂ ਐਂਡਰਾਇਡ ਡਿਵਾਈਸਾਂ ‘ਤੇ ਕੰਮ ਨਹੀਂ ਕਰੇਗਾ ਜੋ ਕਿਟਕੈਟ ਓਐਸ ਜਾਂ ਪੁਰਾਣੇ ਵਰਜ਼ਨ ‘ਤੇ ਚੱਲਦੇ ਹਨ।
ਵਟਸਐਪ ਹਰ ਸਾਲ ਅਜਿਹੇ ਕਦਮ ਚੁੱਕਦਾ ਹੈ ਤਾਂ ਜੋ ਐਪ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨਵੀਆਂ ਤਕਨੀਕਾਂ ਨਾਲ ਬਿਹਤਰ ਕੰਮ ਕਰਦੀ ਰਹੇ। ਇਸ ਫੈਸਲੇ ਤੋਂ ਬਾਅਦ ਵਟਸਐਪ ਸਪੋਰਟ ਕਈ ਬ੍ਰਾਂਡਾਂ ਦੇ ਮਾਡਲਾਂ ਨੂੰ ਪ੍ਰਭਾਵਿਤ ਕਰੇਗੀ। ਖਾਸ ਕਰਕੇ ਸੈਮਸੰਗ, LG, ਸੋਨੀ ਆਦਿ ਦੇ ਸਮਾਰਟਫ਼ੋਨ। LG ਪਹਿਲਾਂ ਹੀ ਸਮਾਰਟਫੋਨ ਕਾਰੋਬਾਰ ਤੋਂ ਬਾਹਰ ਹੈ।
ਇਨ੍ਹਾਂ ਫੋਨਾਂ ‘ਚ ਨਹੀਂ ਚਲੇਗਾ Whatsapp
Samsung : Galaxy Note 2, Galaxy S3, Galaxy S4 Mini, Galaxy Ace 3
LG : LG Optimus G, Nexus 4, G2 Mini, L90
Motorola : Moto G (1st Gen), Razr HD, Moto E 2014
HTC : One X, One X+, Desire 500, Desire 601
Sony : Xperia Z, Xperia SP, Xperia T, Xperia V
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/