Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ

ਚੰਡੀਗੜ੍ਹ, 12ਨਵੰਬਰ(ਵਿਸ਼ਵ ਵਾਰਤਾ) Weather Update : ਪੰਜਾਬ ਵਿੱਚ ਠੰਢ ਹੋਲੀ-ਹੋਲੀ ਜ਼ੋਰ ਫੜਨ ਲੱਗੀ ਹੈ। ਰਾਤਾਂ ਦੇ ਨਾਲ-ਨਾਲ ਸਵੇਰ ਅਤੇ ਸ਼ਾਮ ਨੂੰ ਵੀ ਠੰਢ ਵਧਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਹਫ਼ਤੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ।
ਅਗਲੇ ਤਿੰਨ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਸਥਿਰ ਰਹੇਗਾ, ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਘੱਟ ਰਹਿਣ ਦੀ ਉਮੀਦ ਹੈ। ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਵਿੱਚ 0.5 ਡਿਗਰੀ ਘੱਟ ਗਿਆ ਹੈ, ਜੋ ਆਮ ਦੇ ਨੇੜੇ ਪਹੁੰਚ ਗਿਆ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























