Weather update : ਪੰਜਾਬ ‘ਚ ਮਾਨਸੂਨ ਹੋਇਆ ਸੁਸਤ, ਜਾਣੋ ਕੀ ਹੈ ਮੌਸਮ ਦੀ ਅਪਡੇਟ
ਚੰਡੀਗੜ੍ਹ ,10ਜੁਲਾਈ (ਵਿਸ਼ਵ ਵਾਰਤਾ)Weather update: ਇਕ ਹਫਤਾ ਪਹਿਲਾਂ ਸੂਬੇ ਭਰ ‘ਚ ਆਈ ਬਾਰਿਸ਼ ਨੇ ਪੂਰਾ ਪੰਜਾਬ ਕਵਰ ਕਰ ਲਿਆ ਸੀ ਪਰ ਹੁਣ ਅਗਲੇ ਕੁਝ ਦਿਨਾਂ ਤੱਕ ਭਾਰੀ ਬਾਰਿਸ਼ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ। ਮੌਸਮ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਫ਼ਿਲਹਾਲ ਮੌਸਮ ਨੂੰ ਲੈ ਕੇ ਕੋਈ ਅਲਰਟ ਜਾਂ ਚਿਤਾਵਨੀ ਨਹੀਂ ਹੈ।10 ਜੁਲਾਈ ਨੂੰ ਪੰਜਾਬ ਵਿਚ ਕਿਤੇ-ਕਿਤੇ ਅਤੇ 11 ਅਤੇ 12 ਜੁਲਾਈ ਨੂੰ ਕੁਝ ਵੱਧ ਸਥਾਨਾਂ ’ਤੇ ਬਾਰਿਸ਼ ਹੋ ਸਕਦੀ ਹੈ। ਸੋਮਵਾਰ ਨੂੰ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣੇ ਦਾ ਤਾਪਮਾਨ 33.8, ਪਟਿਆਲੇ ਦਾ 33.6, ਬਠਿੰਡੇ ਦਾ 37.0, ਫ਼ਰੀਦਕੋਟ ਦਾ 38.2, ਗੁਰਦਾਸਪੁਰ ਦਾ 36.0, ਐਸਬੀਐੱਸ ਨਗਰ ਦਾ 32.9, ਫ਼ਤਿਹਗੜ੍ਹ ਸਾਹਿਬ ਦਾ 33.4, ਫ਼ਿਰੋਜ਼ਪੁਰ ਦਾ 35.3 ਚੰਡੀਗੜ੍ਹ ਦਾ 33.6, ਅੰਮ੍ਰਿਤਸਰ ਦਾ 37.3, ਤੇ ਜਲੰਧਰ ਦਾ ਤਾਪਮਾਨ 35.5 ਡਿਗਰੀ ਸੈਲਸੀਅਸ ਰਿਹਾ ਹੈ।