US ’ਚ ਚੰਡੀਗੜ੍ਹ ਦੀ ਹਰਮੀਤ ਕੌਰ ਢਿੱਲੋਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਨਵੀ ਦਿੱਲੀ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ‘ਚ ਇਕ ਹੋਰ ਭਾਰਤੀ ਨੂੰ ਸ਼ਾਮਲ ਕੀਤਾ ਗਿਆ ਹੈ। ਟਰੰਪ ਨੇ ਭਾਰਤੀ ਮੂਲ ਦੇ ਹਰਮੀਤ ਢਿੱਲੋਂ ਨੂੰ ਕਾਨੂੰਨ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਚੁਣਿਆ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਡਾ.ਜੈ ਭੱਟਾਚਾਰੀਆ, ਵਿਵੇਕ ਰਾਮਾਸਵਾਮੀ ਅਤੇ ਕਾਸ਼ ਪਟੇਲ ਨੂੰ ਆਪਣੀ ਕੈਬਨਿਟ ਦਾ ਹਿੱਸਾ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਸੂਚੀ ਵਿੱਚ ਹਰਮੀਤ ਢਿੱਲੋਂ ਦਾ ਨਾਂ ਵੀ ਜੁੜ ਗਿਆ ਹੈ।
ਦੱਸ ਦਈਏ ਕਿ 2 ਅਪ੍ਰੈਲ 1969 ਨੂੰ ਚੰਡੀਗੜ੍ਹ ਵਿੱਚ ਜਨਮੀ ਢਿੱਲੋਂ ਦੋ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ ਸੀ। ਉਹ ਉੱਤਰੀ ਕੈਰੋਲੀਨਾ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਵੱਡੀ ਹੋਈ। ਇਸ ਤੋਂ ਬਾਅਦ ਉਹ ਨਿਊਯਾਰਕ ਚਲੀ ਗਈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/