US Elections : 13 ਰਾਜਾਂ ਦੇ ਨਤੀਜੇ ਆਏ ਸਾਹਮਣੇ
ਚੰਡੀਗੜ੍ਹ, 6 ਨਵੰਬਰ(ਵਿਸ਼ਵ ਵਾਰਤਾ) ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਚੱਲ ਰਹੀ ਵੋਟਿੰਗ ਖਤਮ ਹੋਣ ‘ਚ ਕੁਝ ਹੀ ਘੰਟੇ ਬਾਕੀ ਹਨ। 538 ਇਲੈਕਟੋਰਲ ਵੋਟਾਂ ਯਾਨੀ 50 ਰਾਜਾਂ ਦੀਆਂ ਸੀਟਾਂ ਲਈ ਵੋਟਿੰਗ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਈ। ਵੱਡੇ ਰਾਜਾਂ ਵਿੱਚ ਅੱਜ ਸਵੇਰੇ ਕਰੀਬ ਸਾਢੇ ਨੌਂ ਵਜੇ ਤੱਕ ਵੋਟਿੰਗ ਖ਼ਤਮ ਹੋ ਜਾਵੇਗੀ। ਹੁਣ ਤੱਕ 13 ਰਾਜਾਂ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ। ਇੱਥੇ ਨਤੀਜੇ ਵੀ ਆ ਗਏ ਹਨ, ਟਰੰਪ ਨੇ 9 ਰਾਜਾਂ ਵਿੱਚ ਚੋਣ ਜਿੱਤੀ ਹੈ, ਜਦਕਿ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ 4 ਵਿੱਚ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਹੋਣ ਜਾ ਰਹੀਆਂ ਸੰਸਦੀ ਚੋਣਾਂ ਵਿੱਚ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਲੀਡ ਮਿਲੀ ਹੈ। ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਰਾਸ਼ਟਰਪਤੀ ਅਹੁਦੇ ਲਈ ਸਖਤ ਦੌੜ ਹੈ। ਜੇਕਰ ਕਮਲਾ ਜਿੱਤ ਜਾਂਦੀ ਹੈ ਤਾਂ 230 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਕੋਈ ਔਰਤ ਰਾਸ਼ਟਰਪਤੀ ਬਣੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/