US Election Result: ਜਾਣੋ NYT ‘ਨੀਡਲ’ ਨੇ ਕਿਸਦੀ ਜਿੱਤ ਵੱਲ ਕੀਤਾ ਇਸ਼ਾਰਾ
ਨਵੀ ਦਿੱਲੀ, 6 ਨਵੰਬਰ (ਵਿਸ਼ਵ ਵਾਰਤਾ) : ਅਮਰੀਕਾ ‘ਚ ਰਾਸ਼ਟਰਪਤੀ ਚੋਣ (US Election Result) ਲਈ ਮੰਗਲਵਾਰ 5 ਨਵੰਬਰ ਨੂੰ ਵੋਟਿੰਗ ਹੋਈ। ਇਸ ਚੋਣ ਵਿਚ ਮੁੱਖ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਹੈ। ਅਮਰੀਕਾ ‘ਚ ਵੋਟਿੰਗ ਖਤਮ ਹੁੰਦੇ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਓਧਰ ,ਪ੍ਰਸਿੱਧ ਚੋਣ ਭਵਿੱਖਬਾਣੀ ਕਰਨ ਵਾਲਾ ਨਿਊਯਾਰਕ ਟਾਈਮਜ਼ ਦਾ ‘ਨੀਡਲ’ ਆਪਣੇ ਅੰਕੜਿਆਂ ਦੇ ਆਧਾਰ ‘ਤੇ ਲਗਭਗ 295 ਇਲੈਕਟੋਰਲ ਕਾਲਜ ਵੋਟਾਂ ਨਾਲ ਡੋਨਾਲਡ ਟਰੰਪ ਦੀ ਜਿੱਤ ਦੀ 84 ਪ੍ਰਤੀਸ਼ਤ ਸੰਭਾਵਨਾ ਦਿਖਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦਿਲਚਸਪ ਮੁਕਾਬਲਰ ਚ ਕੌਣ ਬਾਜ਼ੀ ਮਾਰੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/