UPSC ਦਾ ਨਤੀਜਾ ਜਾਰੀ- ਲਖਨਊ ਦੇ ਅਦਿੱਤਿਆ ਸ਼੍ਰੀਵਾਸਤਵ ਟਾਪਰ
ਚੰਡੀਗੜ੍ਹ, 16ਅਪ੍ਰੈਲ(ਵਿਸ਼ਵ ਵਾਰਤਾ)- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ-2023 ਦਾ ਨਤੀਜਾ ਜਾਰੀ ਕੀਤਾ। ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਪੁਲਿਸ ਸੇਵਾ (IPS) ਅਤੇ ਭਾਰਤੀ ਵਿਦੇਸ਼ ਸੇਵਾ (IFS) ਲਈ 1016 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਲਖਨਊ ਦੇ ਆਦਿਤਿਆ ਸ਼੍ਰੀਵਾਸਤਵ ਨੇ ਆਲ ਇੰਡੀਆ ਰੈਂਕ 1 ਹਾਸਲ ਕੀਤਾ ਹੈ। ਜਦਕਿ ਅਨੀਮੇਸ਼ ਪ੍ਰਧਾਨ ਨੇ ਦੂਜਾ ਅਤੇ ਅਨੰਨਿਆ ਰੈੱਡੀ ਨੇ ਤੀਜਾ ਰੈਂਕ ਹਾਸਲ ਕੀਤਾ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।