Train Accident ਪਟੜੀ ਤੋਂ ਉਤਰੇ ਮਾਲ ਗੱਡੀ ਦੇ 11 ਡੱਬੇ
– 37 ਟਰੇਨਾਂ ਕੈਂਸਲ, ਕਈਆਂ ਦਾ ਸਮਾਂ ਬਦਲਿਆ
ਨਵੀਂ ਦਿੱਲੀ, 13 ਨਵੰਬਰ (ਵਿਸ਼ਵਵਾਰਤਾ) : ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਇਹ ਹਾਦਸਾ (Train Accident) ਰਾਘਵਪੁਰਮ ਅਤੇ ਰਾਮਗੁੰਡਮ ਵਿਚਕਾਰ ਹੋਇਆ। ਮਾਲ ਗੱਡੀ ਲੋਹੇ ਦੀਆਂ ਕੋਇਲਾਂ ਲੈ ਕੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜਾ ਰਹੀ ਸੀ। ਇਸ ਹਾਦਸੇ ਕਾਰਨ ਰੇਲ ਸੇਵਾਵਾਂ ਵਿੱਚ ਭਾਰੀ ਵਿਘਨ ਪਿਆ ਅਤੇ 37 ਟਰੇਨਾਂ ਨੂੰ ਕੈਂਸਲ ਕਰ ਦਿੱਤਾ ਗਿਆ। ਕਈ ਹੋਰ ਟਰੇਨਾਂ ਦਾ ਸਮਾਂ ਬਦਲਿਆ ਗਿਆ। ਰੇਲਵੇ ਪ੍ਰਸ਼ਾਸਨ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਮੁਰੰਮਤ ਦਾ ਕੰਮ ਜਾਰੀ ਹੈ।
ਇਸ ਹਾਦਸੇ ਕਾਰਨ ਐਕਸਪ੍ਰੈਸ, ਸੁਪਰਫਾਸਟ ਅਤੇ ਪੈਸੰਜਰ ਟਰੇਨਾਂ ਸਮੇਤ ਕਈ ਮਾਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ‘ਤੇ ਖੜ੍ਹੀਆਂ ਹਨ। ਹਾਦਸੇ ਕਾਰਨ ਵੱਡੀ ਗਿਣਤੀ ‘ਚ ਰੇਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਦੇ ਮੱਦੇਨਜ਼ਰ, ਦੱਖਣੀ ਮੱਧ ਰੇਲਵੇ (ਐਸਸੀਆਰ) ਨੇ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਯਾਤਰੀਆਂ ਨੂੰ ਤੁਰੰਤ ਜਾਣਕਾਰੀ ਮਿਲ ਸਕੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/