Train Accident: ਤੜਕਸਾਰ ਵਾਪਰਿਆ ਵੱਡਾ ਹਾਦਸਾ
ਪਟੜੀ ਤੋਂ ਉਤਰੇ ਰੇਲਗੱਡੀ ਦੇ 3 ਡੱਬੇ
ਨਵੀ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ): ਪੱਛਮੀ ਬੰਗਾਲ ਦੇ ਹਾਵੜਾ ‘ਚ ਅੱਜ ਤੜਕਸਾਰ ਰੇਲ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 5.30 ਵਜੇ ਸਿਕੰਦਰਾਬਾਦ-ਸ਼ਾਲੀਮਾਰ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਕਾਰਨ ਰੂਟ ‘ਤੇ ਹੋਰ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਰੇਲਵੇ ਮੁਤਾਬਕ ਇਹ ਹਾਦਸਾ ਕੋਲਕਾਤਾ ਤੋਂ 40 ਕਿਲੋਮੀਟਰ ਦੂਰ ਨਾਲਪੁਰ ‘ਚ ਸ਼ਨੀਵਾਰ ਸਵੇਰੇ ਕਰੀਬ 5.30 ਵਜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ 22850 ਸਿਕੰਦਰਾਬਾਦ ਸ਼ਾਲੀਮਾਰ ਐਕਸਪ੍ਰੈਸ ਹਫ਼ਤੇ ਵਿੱਚ ਇੱਕ ਵਾਰ ਚੱਲਦੀ ਹੈ। ਟਰੇਨ ਜਦ ਖੜਗਪੁਰ ਡਿਵੀਜ਼ਨ ਦੇ ਨਾਲਪੁਰ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਡੱਬੇ ਪਟੜੀ ਤੋਂ ਉਤਰ ਗਏ। ਇਸ ਵਿੱਚ ਇੱਕ ਡੱਬਾ ਪਾਰਸਲ ਵੈਨ ਦਾ ਹੈ, ਜਦੋਂ ਕਿ ਦੋ ਯਾਤਰੀ ਡੱਬੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਟੜੀ ਤੋਂ ਉਤਰੇ ਡੱਬਿਆਂ ਤੋਂ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/