Threat: ਦਿੱਲੀ ਦੇ ਸਕੂਲਾਂ ਤੋਂ ਬਾਅਦ ਹੁਣ RBI ਨੂੰ ਮਿਲੀ ਧਮਕੀ
ਮੁੰਬਈ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
– ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਨਵੀ ਦਿੱਲੀ :ਦਿੱਲੀ ਦੇ ਸਕੂਲਾਂ ਤੋਂ ਬਾਅਦ ਹੁਣ ਭਾਰਤੀ ਰਿਜ਼ਰਵ ਬੈਂਕ ਧਮਕੀ (Threat) ਭਰੀ ਈਮੇਲ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਵਿੱਚ ਆਰਬੀਆਈ ਦੇ ਮੁੰਬਈ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰਿਆ ਮੇਲ RBI ਗਵਰਨਰ ਸੰਜੇ ਮਲਹੋਤਰਾ ਦੀ ਅਧਿਕਾਰਤ ਈਮੇਲ ਆਈਡੀ ‘ਤੇ ਆਇਆ। ਧਮਕੀ ਰੂਸੀ ਵਿੱਚ ਕੀਤੀ ਗਈ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਈਮੇਲ ਰੂਸੀ ਭਾਸ਼ਾ ਵਿੱਚ ਆਈ ਹੈ, ਜਿਸ ਵਿੱਚ ਬੈਂਕ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮਾਤਾ ਰਮਾਬਾਈ ਮਾਰਗ (ਐਮਆਰਏ ਮਾਰਗ) ਥਾਣੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/