ਇਸ ਨੂੰ ਕਹਿੰਦੇ ਹਨ ਮੁਕਾਬਲਾ: Jalandhar ਭਾਜਪਾ ਨੇ ਇਂਝ ਦਿੱਤਾ 19 ਦਾ ਗੇੜਾ, ਹੋਈ ਜਿੱਤ
ਜਲੰਧਰ, 22, ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਦੀਆਂ ਪੰਜ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਜਲੰਧਰ ਵਿੱਚ ਹੋਏ ਇਸ ਸਖ਼ਤ ਮੁਕਾਬਲੇ ਵਿੱਚ ਭਾਜਪਾ ਉਮੀਦਵਾਰ ਨੇ ਸਖ਼ਤ ਟੱਕਰ ਦਿੱਤੀ ਹੈ। ਜਲੰਧਰ ਦੇ ਵਾਰਡ ਨੰਬਰ 19 ਤੋਂ ਭਾਜਪਾ ਉਮੀਦਵਾਰ ਮਨਜੀਤ ਕੌਰ ਨੇ ਆਪਣੇ ਵਿਰੋਧੀਆਂ ਨੂੰ ਹਰਾਇਆ ਹੈ।
ਵਾਰਡ ਨੰ: 19 ਦੇ ਉਮੀਦਵਾਰ ਦੀ ਜਿੱਤ ਹੁਣ ਸੁਰਖੀਆਂ ਬਟੋਰ ਰਹੀ ਹੈ, ਕਿਉਂਕਿ ਜਿੱਥੇ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ, ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਿਆਸੀ ਸਮੀਕਰਨਾਂ ਦੇ ਨਾਲ-ਨਾਲ ਸਿਆਸੀ ਪੰਡਤਾਂ ਦੀ ਮੰਨੀਏ ਤਾਂ ਇਸ ਸੀਟ ਦੀ ਜਿੱਤ ਭਾਜਪਾ ਨੂੰ 19 ਸੀਟਾਂ ਲੈ ਕੇ ਆਈ ਹੈ।
ਦੱਸ ਦੇਈਏ ਕਿ ਜਲੰਧਰ ਦੇ 85 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ 38, ਕਾਂਗਰਸ ਨੇ 25, ਭਾਜਪਾ ਨੇ 19, ਬਸਪਾ ਨੇ 1, ਅਤੇ 2 ਆਜ਼ਾਦ ਉਮੀਦਵਾਰ ਜਿੱਤੇ ਹਨ। ਇੱਥੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦਾ ਸਮਰਥਨ ਹੀ ਮੇਅਰ ਦੇ ਅਹੁਦੇ ਦਾ ਫੈਸਲਾ ਕਰੇਗਾ।