T20 World Cup: ਜ਼ਿੰਬਾਬਵੇ-ਆਇਰਲੈਂਡ ਮੈਚ ਰੱਦ
– ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਤੋਂ ਬਾਹਰ
ਨਵੀ ਦਿੱਲੀ, 17 ਫਰਵਰੀ 2026 (ਵਿਸ਼ਵ ਵਾਰਤਾ) – ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਵਿੱਚ ਗਰੁੱਪ-ਬੀ ਦਾ ਮੁਕਾਬਲਾ ਬਾਰਿਸ਼ ਕਾਰਨ ਰੱਦ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ। ਇਸ ਦਾ ਫਾਇਦਾ ਜ਼ਿੰਬਾਬਵੇ ਨੂੰ ਹੋਇਆ ਹੈ ਅਤੇ ਉਹ ਸੁਪਰ-8 ਪੜਾਅ ਵਿੱਚ ਪਹੁੰਚ ਗਈ ਹੈ।

ਦੂਜੇ ਪਾਸੇ, 2021 ਦੀ ਚੈਂਪੀਅਨ ਆਸਟ੍ਰੇਲੀਆ ਦਾ ਸਫ਼ਰ ਗਰੁੱਪ ਪੜਾਅ ਵਿੱਚ ਹੀ ਰੁਕ ਗਿਆ ਹੈ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਦੀਆਂ ਉਮੀਦਾਂ ਆਇਰਲੈਂਡ ਅਤੇ ਜ਼ਿੰਬਾਬਵੇ ਵਿਚਾਲੇ ਮੈਚ ‘ਤੇ ਟਿਕੀਆਂ ਸਨ, ਜੋ ਮੀਂਹ ਕਾਰਨ ਧੋਤਾ ਗਿਆ। ਜੇਕਰ ਆਇਰਲੈਂਡ ਇਸ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾ ਦਿੰਦਾ, ਤਾਂ ਸੁਪਰ 8 ਵਿੱਚ ਪਹੁੰਚਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਬਰਕਰਾਰ ਰਹਿੰਦੀਆਂ। ਪੱਲੇਕਲ ਵਿੱਚ ਬਾਰਿਸ਼ ਕਾਰਨ ਜ਼ਿੰਬਾਬਵੇ ਅਤੇ ਆਇਰਲੈਂਡ ਦੇ ਮੈਚ ਵਿੱਚ ਟਾਸ ਵੀ ਨਹੀਂ ਹੋ ਸਕੀ ਅਤੇ ਅਖੀਰ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ।
ਕਿਉਕਿ ਗਰੁੱਪ ਬੀ ਵਿੱਚੋਂ ਸ਼੍ਰੀਲੰਕਾ ਦੀ ਟੀਮ ਸੁਪਰ-8 ਵਿੱਚ ਪਹੁੰਚ ਗਈ ਹੈ ਤੇ ਹਰ ਗਰੁੱਪ ਵਿੱਚੋਂ ਦੋ ਟੀਮਾਂ ਨੇ ਸੁਪਰ-8 ਵਿੱਚ ਜਾਣਾ ਹੈ। ਓਮਾਨ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਹੁਣ ਦੂਜੇ ਸਥਾਨ (ਸਪੌਟ) ਲਈ ਜ਼ਿੰਬਾਬਵੇ, ਆਸਟ੍ਰੇਲੀਆ ਅਤੇ ਆਇਰਲੈਂਡ ਵਿਚਾਲੇ ਦੌੜ ਚੱਲ ਰਹੀ ਸੀਹੈ। ਜ਼ਿੰਬਾਬਵੇ ਕੋਲ 4 ਅੰਕ ਸਨ, ਜਦਕਿ ਆਸਟ੍ਰੇਲੀਆ ਅਤੇ ਆਇਰਲੈਂਡ ਕੋਲ 2-2 ਅੰਕ ਸਨ। ਮੈਚ ਰੱਦ ਹੋਣ ਨਾਲ ਜ਼ਿੰਬਾਬਵੇ ਨੂੰ ਇੱਕ ਅੰਕ ਮਿਲਿਆ। ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆ ਆਪਣਾ ਆਖਰੀ ਮੈਚ ਜਿੱਤ ਕੇ ਵੀ ਜ਼ਿੰਬਾਬਵੇ ਤੋਂ ਅੱਗੇ ਨਹੀਂ ਨਿਕਲ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























