T20 World Cup: ਪੜ੍ਹੋ UAE ਨੇ ਅਫਗਾਨਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਨਵੀਂ ਦਿੱਲੀ, 16 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ (T20 World Cup) ਦਾ 28ਵਾਂ ਮੈਚ ਅੱਜ ਅਫਗਾਨਿਸਤਾਨ (AFG) ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਕਾਰ ਖੇਡਿਆ ਜਾ ਰਿਹਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ UAE ਦੀ ਟੀਮ ਨੇ 20 ਓਵਰਾਂ ਬਾਅਦ 9 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਬਣਾਈਆਂ ਹਨ ਅਤੇ ਅਫਗਾਨਿਸਤਾਨ ਅੱਗੇ ਜਿੱਤ ਲਈ 161 ਦੌੜਾਂ ਦਾ ਟੀਚਾ ਰੱਖਿਆ ਹੈ।
ਅਫਗਾਨਿਸਤਾਨ ਦੀ ਟੀਮ ਆਪਣੇ ਪਹਿਲੇ ਦੋਵੇਂ ਮੈਚ ਹਾਰ ਗਈ ਹੈ ਅਤੇ ਲਗਪਗ ਵਿਸ਼ਵ ਕੱਪ ‘ਚੋਂ ਬਾਹਰ ਹੋ ਹੈ। ਪਰ ਯੂਏਈ ਦੀ ਟੀਮ ਚੰਗੀ ਫਾਰਮ ਵਿੱਚ ਜਾਪ ਹੈ। ਉਨ੍ਹਾਂ ਨੇ ਆਪਣੇ ਪਿਛਲੇ ਮੈਚ ਵਿੱਚ ਕੈਨੇਡਾ ਨੂੰ ਹਰਾਇਆ ਸੀ ਅਤੇ ਇਸ ਸਮੇਂ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ। ਇਸ ਮੈਚ ਵਿੱਚ ਜਿੱਤ ਉਨ੍ਹਾਂ ਦੇ ਸੁਪਰ 8 ਵਿੱਚ ਪਹੁੰਚਣ ਦੇ ਮੌਕੇ ਨੂੰ ਹੋਰ ਮਜ਼ਬੂਤ ਕਰੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























