T20 World Cup : ਨਿਊਜ਼ੀਲੈਂਡ ਨੇ ਜਿੱਤਿਆ ਰੋਮਾਂਚਕ ਮੁਕਾਬਲਾ ; ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਹਰਾਇਆ
ਹਾਰ ਦੇ ਨਾਲ ਹੀ ਮੇਜ਼ਬਾਨ ਸ਼੍ਰੀਲੰਕਾ ਦਾ ਟੀ-20 ਵਿਸ਼ਵ ਕੱਪ ਦਾ ਸਫ਼ਰ ਹੋਇਆ ਖ਼ਤਮ
ਚੰਡੀਗੜ੍ਹ, 25 ਫਰਵਰੀ (ਵਿਸ਼ਵ ਵਾਰਤਾ): ਟੀ-20 ਵਿਸ਼ਵ ਕੱਪ ਦਾ ਛੇਵਾਂ ਸੁਪਰ 8 ਮੈਚ ਅੱਜ ਮੇਜ਼ਬਾਨ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਾਲੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ। ਜਿਸ ਵਿੱਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਹਾਰ ਦੇ ਨਾਲ ਹੀ ਮੇਜ਼ਬਾਨ ਸ਼੍ਰੀਲੰਕਾ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ।
ਅੱਜ ਬੁੱਧਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿੱਚ ਸ਼੍ਰੀਲੰਕਾਈ ਟੀਮ ਦੇ ਕਪਤਾਨ ਦਸੁਨ ਸ਼ਨਾਕਾ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਟੀਮ ਨੇ 84 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ। ਉੱਥੋਂ, ਕਪਤਾਨ ਮਿਸ਼ੇਲ ਸੈਂਟਨਰ ਅਤੇ ਕੋਲ ਮੈਕੋਂਚੀ ਨੇ 47 ਗੇਂਦਾਂ ਵਿੱਚ 84 ਦੌੜਾਂ ਜੋੜ ਕੇ ਟੀਮ ਨੂੰ 160 ਦੇ ਪਾਰ ਪਹੁੰਚਾਇਆ।
169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 107 ਦੌੜਾਂ ਹੀ ਬਣਾ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















