T20 World Cup 2026 :ਭਾਰਤ ਨੂੰ ਪਹਿਲਾ ਵੱਡਾ ਝਟਕਾ
ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ
ਨਵੀ ਦਿੱਲੀ, 15 ਫਰਵਰੀ (ਵਿਸ਼ਵ ਵਾਰਤਾ): ਆਈਸੀਸੀ ਟੀ-20 ਵਰਲਡ ਕੱਪ ਦਾ 27ਵਾਂ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੁਕਾਬਲਾ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਹੋ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਪਹਿਲੇ ਓਵਰ ਵਿੱਚ ਹੀ ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ।
ਦੱਸ ਦਈਏ ਕਿ ਟਾਸ ਦੇ ਦੌਰਾਨ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਸ ਵਿੱਚ ਹੱਥ ਨਹੀਂ ਮਿਲਾਇਆ। ਭਾਰਤੀ ਖਿਡਾਰੀਆਂ ਨੇ ਪਿਛਲੇ ਸਾਲ ਏਸ਼ੀਆ ਕੱਪ ਦੇ ਦੌਰਾਨ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਇਹ ਫੈਸਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਲਿਆ ਗਿਆ ਸੀ।
ਪਾਕਿਸਤਾਨੀ ਟੀਮ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦਕਿ ਭਾਰਤੀ ਟੀਮ ਦੋ ਬਦਲਾਅ ਦੇ ਨਾਲ ਮੈਦਾਨ ਵਿੱਚ ਉਤਰੀ ਹੈ। ਓਪਨਰ ਅਭਿਸ਼ੇਕ ਸ਼ਰਮਾ ਨੇ ਸੰਜੂ ਸੈਮਸਨ ਦੀ ਜਗ੍ਹਾ ਵਾਪਸੀ ਕੀਤੀ ਹੈ ਜਦਕਿ ਕੁਲਦੀਪ ਯਾਦਵ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























