T20 World Cup 2026 : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ
– ਭਾਰਤ ਨੇ ਪਾਕਿਸਤਾਨ ਸਾਹਮਣੇ ਰੱਖਿਆ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 15 ਫਰਵਰੀ (ਵਿਸ਼ਵ ਵਾਰਤਾ): ਆਈਸੀਸੀ ਟੀ-20 ਵਰਲਡ ਕੱਪ ਦਾ 27ਵਾਂ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੁਕਾਬਲਾ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਹੋ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤ ਨੇ ਪਾਕਿਸਤਾਨ ਸਾਹਮਣੇ 176 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 40 ਗੇਂਦਾਂ ‘ਤੇ 77 ਦੌੜਾਂ ਬਣਾਈਆਂ। ਇਸ ‘ਚ 10 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਸਨੇ 27 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਈਸ਼ਾਨ ਤੋਂ ਇਲਾਵਾ, ਕਪਤਾਨ ਸੂਰਿਆਕੁਮਾਰ ਯਾਦਵ ਨੇ 31 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਜਦਕਿ ਪਾਕਿਸਤਾਨ ਲਈ ਸੈਮ ਅਯੂਬ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਕਪਤਾਨ ਸਲਮਾਨ ਅਲੀ ਆਗਾ, ਉਸਮਾਨ ਤਾਰਿਕ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ ਇੱਕ-ਇੱਕ ਵਿਕਟ ਲਈ।
ਦੱਸ ਦਈਏ ਕਿ ਟਾਸ ਦੇ ਦੌਰਾਨ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਸ ਵਿੱਚ ਹੱਥ ਨਹੀਂ ਮਿਲਾਇਆ। ਭਾਰਤੀ ਖਿਡਾਰੀਆਂ ਨੇ ਪਿਛਲੇ ਸਾਲ ਏਸ਼ੀਆ ਕੱਪ ਦੇ ਦੌਰਾਨ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਇਹ ਫੈਸਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਲਿਆ ਗਿਆ ਸੀ।
ਪਾਕਿਸਤਾਨੀ ਟੀਮ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦਕਿ ਭਾਰਤੀ ਟੀਮ ਦੋ ਬਦਲਾਅ ਦੇ ਨਾਲ ਮੈਦਾਨ ਵਿੱਚ ਉਤਰੀ ਹੈ। ਓਪਨਰ ਅਭਿਸ਼ੇਕ ਸ਼ਰਮਾ ਨੇ ਸੰਜੂ ਸੈਮਸਨ ਦੀ ਜਗ੍ਹਾ ਵਾਪਸੀ ਕੀਤੀ ਹੈ ਜਦਕਿ ਕੁਲਦੀਪ ਯਾਦਵ ਨੂੰ ਵੀ ਮੌਕਾ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਸੰਭਾਲ ਰਹੇ ਹਨ, ਉੱਥੇ ਹੀ ਪਾਕਿਸਤਾਨ ਦੀ ਕਪਤਾਨੀ ਸਲਮਾਨ ਅਲੀ ਆਗਾ ਦੇ ਹੱਥ ਵਿੱਚ ਹੈ। ਟੀ-20 ਵਿਸ਼ਵ ਕੱਪ ਵਿੱਚ ਹੁਣ ਤੱਕ ਦੋਵੇਂ ਟੀਮਾਂ ਦੋ-ਦੋ ਮੈਚ ਜਿੱਤ ਚੁੱਕੀਆਂ ਹਨ। ਯਾਨੀ ਉਨ੍ਹਾਂ ਕੋਲ ਚਾਰ ਅੰਕ ਹਨ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੇ ਛੇ ਅੰਕ ਹੋ ਜਾਣਗੇ ਅਤੇ ਟੀਮ ਸੁਪਰ 8 ਵਿੱਚ ਪਹੁੰਚ ਜਾਵੇਗੀ।
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੁਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਪਾਕਿਸਤਾਨ (ਪਲੇਇੰਗ ਇਲੈਵਨ): ਸੈਮ ਅਯੂਬ, ਸਾਹਿਬਜ਼ਾਦਾ ਫਰਹਾਨ, ਸਲਮਾਨ ਆਗਾ (ਕਪਤਾਨ), ਬਾਬਰ ਆਜ਼ਮ, ਮੁਹੰਮਦ ਨਵਾਜ਼, ਸ਼ਾਦਾਬ ਖਾਨ, ਫਹੀਮ ਅਸ਼ਰਫ, ਉਸਮਾਨ ਖਾਨ (ਵਿਕਟਕੀਪਰ), ਸ਼ਾਹੀਨ ਅਫ਼ਰੀਦੀ, ਅਬਰਾਰ ਅਹਿਮਦ, ਉਸਮਾਨ ਤਾਰਿਕ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















