T20 ਵਿਸ਼ਵ ਕੱਪ : ਅਮਰੀਕਾ ਨੇ ਸੁਪਰ ਓਵਰ ‘ਚ 5 ਦੌੜਾਂ ਨਾਲ ਪਾਕਿਸਤਾਨ ਨੂੰ ਹਰਾਇਆ
ਪਾਕਿਸਤਾਨ ਤੇ ਅਮਰੀਕਾ ਵਿਚਾਲੇ ਪਹਿਲੇ ਮੁਕਾਬਲੇ ਦਾ ਫੈਸਲਾ ਸੁਪਰ ਓਵਰ ਨਾਲ ਹੋਇਆ। ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟਾਰਗੈੱਟ ਦਿੱਤਾ ਸੀ। ਅਮਰੀਕਾ ਨੇ 159 ਦੌੜਾ ਬਣਾਈਆਂ ਸਨ। ਅਮਰੀਕਾ ਨੇ 159 ਬਣਾਏ। ਮੈਚ ਸੁਪਰ ਓਵਰ ਵਿਚ ਆ ਗਿਆ। ਸੁਪਰ ਓਵਰ ਵਿਚ ਅਮਰੀਕਾ ਦੇ ਜੋਂਸ ਨੇ 4 ਮਾਰਿਆ ਤੇ ਪਾਕਿਸਤਾਨ ਦੇ ਪੇਸ ਮੁਹੰਮਦ ਆਮਿਰ ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ। ਹੁਣ 19 ਦੌੜਾਂ ਦਾ ਟਾਰਗੈੱਟ ਅਮਰੀਕਾ ਦੇ ਸਾਹਮਣੇ ਸੀ। ਪਾਕਿਸਤਾਨ ਦੇ ਇਫਤਿਖਾਰ, ਫਖਰ ਜਮਾਨ ਤੇ ਸ਼ਾਦਾਬ ਸਿਰਫ 13 ਦੌੜਾਂ ਬਣਾ ਸਕੇ। ਅਮਰੀਕਾ ਨੇ ਇਹ ਮੈਚ ਸੁਪਰ ਓਵਰ ਵਿਚ 5 ਦੌੜਾਂ ਤੋਂ ਜਿੱਤ ਕੇ ਇਤਿਹਾਸ ਰਚ ਦਿੱਤਾ।