ਨਵੀਂ ਦਿੱਲੀ 20 ਜੂਨ (ਵਿਸ਼ਵ ਵਾਰਤਾ) : ਆਈਸੀਸੀ T-20 ਵਰਲਡ ਕੱਪ 2024 ਦਾ 43ਵਾਂ ਮੈਚ ਭਾਰਤ ( INDIA )ਅਤੇ( AFGANISTAN ) ਅਫਗਾਨਿਸਤਾਨ ਦਰਮਿਆਨ ਬਾਰਬਾਡੋਜ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਰਾਤ ਦੇ 8 ਵਜੇ ਇਹ ਮੈਚ ਸ਼ੁਰੂ ਹੋਵੇਗਾ। ਇਸ ਮੈਚ ਦੇ ਜ਼ਰੀਏ ਦੋਵੇਂ ਟੀਮਾਂ ਟੂਰਨਾਮੈਂਟ ਦੇ ਦੂਸਰੇ ਰਾਊਂਡ ਯਾਨੀ ਕਿ ਸੁਪਰ 8 ਦੇ ਵਿੱਚ ਆਪਣੇ ਅਭਿਆਨ ਦਾ ਆਰੰਭ ਕਰਨਗੀਆਂ। ਪਹਿਲੇ ਚਰਨ ਦੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਭਾਰਤੀ ਟੀਮ ਹੁਣ ਦੂਸਰੇ ਰਾਊਂਡ ਦੇ ਵਿੱਚ ਪਹੁੰਚ ਗਈ ਹੈ। ਉੱਥੇ ਅਫਗਾਨਿਸਤਾਨ ਨੂੰ ਗਰੁੱਪ ਸਟੇਜ ਦੇ ਆਖਰੀ ਮੁਕਾਬਲੇ ਦੇ ਵਿੱਚ ਵੈਸਟ ਇੰਡੀਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਬਨਾਮ ਅਫਗਾਨਿਸਤਾਨ ਦਾ ਮੈਚ ਆਨਲਾਈਨ ਕਿਵੇਂ ਦੇਖਿਆ ਜਾ ਸਕਦਾ ਹੈ ?
ਟੀ20 ਸੁਪਰ 8 ਭਾਰਤ ਬਨਾਮ ਅਫਗਾਨਿਸਤਾਨ ਦਾ ਮੈਚ ਡਿਜ਼ਨੀ ਪਲਸ ਹੋਟਸਟਾਰ ‘ਤੇ ਬਿਲਕੁਲ ਫਰੀ ਦੇਖਿਆ ਜਾ ਸਕਦਾ ਹੈ। ਵਰਲਡ ਕੱਪ ਮੈਚਾਂ ਦੀ ਲਾਈਵ ਸਟਰੀਮਿੰਗ ਜੀਓ ਸਿਨਮਾ ਤੇ ਨਹੀਂ ਹੋਵੇਗੀ। ਉਥੇ ਹੀ ਇੰਡੀਆ ਬਨਾਮ ਅਫਗਾਨਿਸਤਾਨ ਮੁਕਾਬਲੇ ਦੇ ਨਾਲ ਜੁੜੀਆਂ ਖਬਰਾਂ ਦੇ ਲਈ ਆਨਲਾਈਨ ਵੀ ਸਰਚ ਕੀਤਾ ਜਾ ਸਕਦਾ ਹੈ। ਇਸ ਮੈਚ ਦੇ ਵਿੱਚ ਭਾਰਤ ਵੱਲੋਂ ਰੋਹਿਤ ਸ਼ਰਮਾ, ਯਸ਼ਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ,ਸ਼ਿਵਮ ਦੁਬੇ,ਰਵਿੰਦਰ ਜੜੇਜਾ ,ਅਕਸ਼ਰ ਪਟੇਲ, ਕੁਲਦੀਪ ਯਾਦਵ ਰਿਸ਼ਵ ਪੰਥ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਜਸਪ੍ਰੀਤ ਗੁਮਰਾ ਅਤੇ ਮੁਹੰਮਦ ਸਿਰਾਜ ਖੇਡ ਰਹੇ ਹਨ