ਕੇਂਦਰੀ ਮੰਤਰੀ Suresh Gopi ਖਿਲਾਫ ਮਾਮਲਾ ਦਰਜ, ਲੱਗੇ ਗੰਭੀਰ ਇਲਜ਼ਾਮ
ਨਵੀਂ ਦਿੱਲੀ, 3 ਨਵੰਬਰ (ਵਿਸ਼ਵ ਵਾਰਤਾ): ਕੇਰਲ ਪੁਲਸ ਨੇ ਐਂਬੂਲੈਂਸ ਦੀ ਦੁਰਵਰਤੋਂ ਕਰਨ ਦੇ ਦੋਸ਼ ‘ਚ ਕੇਂਦਰੀ ਮੰਤਰੀ ਸੁਰੇਸ਼ ਗੋਪੀ (Suresh Gopi) ਖਿਲਾਫ ਮਾਮਲਾ ਦਰਜ ਕੀਤਾ ਹੈ। ਤ੍ਰਿਸ਼ੂਰ ਪੂਰਬੀ ਪੁਲਿਸ ਨੇ ਸੁਰੇਸ਼ ਗੋਪੀ ਅਤੇ ਦੋ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 279 ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 179,288,192 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਇੱਕ ਐਂਬੂਲੈਂਸ ਵਿੱਚ ਯਾਤਰਾ ਕੀਤੀ ਹੈ, ਜਿਸਦੀ ਵਰਤੋਂ ਸਿਰਫ਼ ਮਰੀਜ਼ਾਂ ਨੂੰ ਲਿਜਾਣ ਲਈ ਕੀਤੀ ਜਾਣੀ ਚਾਹੀਦੀ ਸੀ। ਇਹ ਮਾਮਲਾ ਸੀਪੀਆਈ ਦੇ ਜ਼ਿਲ੍ਹਾ ਆਗੂ ਸੁਮੇਸ਼ ਕੇਪੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਰੇਸ਼ ਗੋਪੀ ਨੇ ਅਪ੍ਰੈਲ ਵਿੱਚ ਹੋਏ ਤ੍ਰਿਸ਼ੂਰ ਪੁਰਮ ਸਮਾਗਮ ਦੌਰਾਨ ਐਂਬੂਲੈਂਸ ਦੀ ਦੁਰਵਰਤੋਂ ਕੀਤੀ ਸੀ।