Sultanpur Lodhi News : ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਖਾਦ ਡੀਲਰਾਂ ਦੀ ਜਾਂਚ
- ਖਾਦ ਦੀ ਜਮਾਂਖੋਰੀ ਤੇ ਟੈਗਿੰਗ ਕਰਨ ਵਾਲੇ ਵਿਕਰੇਤਾਵਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ
ਸੁਲਤਾਨਪੁਰ ਲੋਧੀ, 4 ਨਵੰਬਰ (ਵਿਸ਼ਵ ਵਾਰਤਾ):- ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖਾਦ ਵਿਕਰੇਤਾਵਾਂ ਉੱਪਰ ਕਰੜੀ ਨਿਗਰਾਨੀ ਰੱਖਣ ਲਈ ਗਠਿਤ ਜਿਲ੍ਹਾ ਪੱਧਰੀ ਟੀਮ ਵਲੋਂ ਸੁਲਤਾਨਪੁਰ ਲੋਧੀ( Sultanpur Lodhi News ) ਵਿਖੇ ਖਾਦ ਤੇ ਕੀਟਨਾਸ਼ਕ ਡੀਲਰਾਂ ਦੀ ਜਾਂਚ ਕੀਤੀ ਗਈ ਤਾਂ ਜੋ ਜਿੱਥੇ ਖਾਦ ਦੀ ਕਾਲਾਬਾਜ਼ਾਰੀ ਨੂੰ ਸਖਤੀ ਨਾਲ ਰੋਕਿਆ ਜਾ ਸਕੇ ਉੱਥੇ ਹੀ ਖਾਦ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਟੀਮ ਦੀ ਅਗਵਾਈ ਕਰ ਰਹੇ ਖੇਤੀਬਾੜੀ ਅਫਸਰ ਡਾ ਵਿਸ਼ਾਲ ਕੌਸਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ( Sultanpur Lodhi News ) ਵਿਖੇ ਵੱਖ-ਵੱਖ ਡੀਲਰਾਂ ਦੇ ਖਾਦ ਦੇ ਸਟਾਕ, ਬਿੱਲ ਬੁੱਕਾਂ ਆਦਿ ਦੀ ਪੜਤਾਲ ਕੀਤੀ ਗਈ । ਇਨਾਂ ਵਿੱਚ ਮੁੱਤੀ ਖਾਦ ਸਟੋਰ ਖੀਰਾਂਵਾਲੀ, ਦਸ਼ਮੇਸ਼ ਖਾਦ ਸਟੋਰ , ਗੁਰੂ ਰਾਮਦਾਸ ਖੇਤੀ ਸਟੋਰ ਤੇ ਮਹਾਂਵੀਰ ਟਰੇਡਿੰਗ ਕੰਪਨੀ ਸ਼ਾਮਿਲ ਹਨ ।
ਉਨ੍ਹਾਂ ਦੱਸਿਆ ਕਿ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਖਾਦ ਜਾਂ ਕੀਟਨਾਸ਼ਕ ਨਾਲ ਕਿਸੇ ਵੀ ਵਾਧੂ ਪਦਾਰਥ ਦੀ ਟੈਗਿੰਗ ਨਾ ਕਰਨ ।
ਇਸ ਤੋਂ ਇਲਾਵਾ ਡੀਲਰਾਂ ਨੂੰ ਖਾਦ ਦੀ ਜਮਾਂਖੋਰੀ ਵਿਰੁੱਧ ਵੀ ਤਾੜਨਾ ਕੀਤੀ ਗਈ। ਇਸ ਮੌਕੇ ਟੀਮ ਵਿਚ ਗੁਰਵਿੰਦਰ ਸਿੰਘ ਖੇਤੀਬਾੜੀ ਅਫਸਰ, ਗੁਰਜੋਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੀ ਹਾਜ਼ਰ ਸਨ।( Sultanpur Lodhi News )