Sukhbir Singh Badal Surgery: ਸੁਖਬੀਰ ਸਿੰਘ ਬਾਦਲ ਪੀ.ਜੀ.ਆਈ ਦਾਖਲ
– PGI ਵਿਖੇ ਹੋਈ ਸਫਲ ਸਰਜਰੀ
– ਬੀਤੇ ਕੱਲ੍ਹ ਹੋਏ ਸਨ ਜ਼ਖ਼ਮੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸਰਜਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪੈਰ ਵਿਚ ਫ੍ਰੈਕਚਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਦੇ ਰਾੱਡ ਤੇ ਪਲੇਟ ਪਾਈ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ।
ਦੱਸ ਦਈਏ ਕਿ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਸੁਖਬੀਰ ਬਾਦਲ ਦੇ ਉਸ ਵੇਲੇ ਕੁਰਸੀ ਤੋਂ ਡਿੱਗ ਕੇ ਸੱਟ ਲੱਗ ਗਈ ਜਦੋਂ ਉਹ ਕਰੀਬ 2 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਪੀਏ ਨੂੰ ਮੰਗ ਪੱਤਰ ਸੌਂਪਣ ਮਗਰੋਂ ਕੁਰਸੀ ਤੋਂ ਉੱਠਣ ਲੱਗੇ ਤਾਂ ਕੁਰਸੀ ਦੀ ਲੱਤ ਟੁੱਟ ਗਈ ਤੇ ਉਹ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸੱਟ ਲੱਗ ਗਈ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਸੁਖਬੀਰ ਬਾਦਲ ਦੇ ਪੈਰ ਫਰੈਕਚਰ ਹੋਣ ਕਾਰਨ ਡਾਕਟਰ ਨੇ ਸੱਜੇ ਪੈਰ ‘ਤੇ ਪਲਾਸਟਰ ਲਗਾ ਦਿੱਤਾ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/