Sukhbir Badal ਤੇ ਹਮਲਾ ਹੋਣ ਤੋਂ ਬਾਅਦ ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ
ਚੰਡੀਗੜ੍ਹ,4ਦਸੰਬਰ(ਵਿਸ਼ਵ ਵਾਰਤਾ)ਇਸ ਵੇਲੇ ਦੀ ਵੱਡੀ ਅੰਮ੍ਰਿਤਸਰ ਤੋਂ ਆ ਰਹੀ ਹੈ। ਜਿੱਥੇ ਧਾਰਮਿਕ ਸਜ਼ਾ ਮਿਲਣ ਤੋਂ ਬਾਅਦ ਸੇਵਾ ਨਿਭਾ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਹੋਇਆ ਹੈ।
ਸੁਖਬੀਰ ਬਾਦਲ ਤੇ ਹਮਲਾ ਹੋਣ ਤੋਂ ਬਾਅਦ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ, ਘਟਨਾ ਨੂੰ ਮੰਦਭਾਗੀ ਦੱਸਿਆ। ਦਲਜੀਤ ਚੀਮਾ ਨੇ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਫੌਰੀ ਐਕਸ਼ਨ ਲੈਂਦੇ ਹੋਏ, ਸੁਖਬੀਰ ਬਾਦਲ ਦਾ ਬਚਾਅ ਕਰਦਿਆਂ ਹਮਲੇ ਨੂੰ ਨਾਕਾਮ ਕੀਤਾ। ਦਲਜੀਤ ਸਿੰਘ ਚੀਮਾ ਨੇ ਘਟਨਾ ਦੀ ਜੂਡੀਸ਼ਿਅਲ ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਜਿਸ ਸਮੇਂ ਸੁਖਬੀਰ ਬਾਦਲ ਸੇਵਾ ਨਿਭਾ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਹਨਾਂ ਦੇ ਕੋਲ ਆਉਂਦੇ ਹੋਏ, ਫਾਇਰ ਕਰ ਦਿੱਤਾ, ਮੌਕੇ ਤੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ। ਹਮਲਾਵਰ ਦੀ ਪਛਾਣ ਦਲ ਖਾਲਸਾ ਦੇ ਐਕਟੀਵਿਸਟ ਨਰਾਇਣ ਸਿੰਘ ਚੌੜਾ ਵਜੋਂ ਦੱਸੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/