Sri Muktsar Sahib: ਡੀ.ਆਈ.ਜੀ. ਫਰੀਦਕੋਟ ਅਤੇ ਐਸ.ਐਸ ਪੀ ਵੱਲੋਂ ਮੇਲਾ ਮਾਘੀ ਦੇ ਸਬੰਧ ‘ਚ ਸਮੂਹ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
-ਮੇਲੇ ‘ਚ ਸ਼ਰਧਾਲੂਆਂ ਦੀ ਸੁਵਿਧਾ ਲਈ ਬਣਾਏ ਜਾਣਗੇ ਪੁਲਿਸ ਸਹਾਇਤਾ ਕੇਂਦਰ
ਸ੍ਰੀ ਮੁਕਤਸਰ ਸਾਹਿਬ 7 ਜਨਵਰੀ: ਮਾਘ ਮਹੀਨੇ ਵਿੱਚ ਚਾਲੀ ਮੁਕਤਿਆ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬਧਾਂ ਅਤੇ ਆਵਾਜਾਈ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ ਪ੍ਰਬੰਧਾ ਨੂੰ ਮੁੱਖ ਰੱਖਦਿਆਂ ਅੱਜਅਸ਼ਵਨੀ ਕਪੂਰ ਆਈ.ਪੀ.ਐਸ. ਡੀ.ਆਈ.ਜੀ ਫਰੀਦਕੋਟ ਰੇਂਜ ਫਰੀਦਕੋਟ, ਅਵਨੀਤ ਕੌਰ ਸਿੱਧੂ ਏ.ਆਈ.ਜੀ ਸੀ.ਆਈ.ਡੀ ਕੱਮ ਕਾਊਂਟਰ ਇੰਨਟੈਲੀਜੈਂਸ ਬਠਿੰਡਾ ਅਤੇ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਮੁਕਤਸਰ ਸਾਹਿਬ ਵੱਲੋਂ ਮਾਘੀ ਮੇਲੇ ਮੌਕੇ ਹੋਣ ਵਾਲੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਿਲ੍ਹੇ ਦੇ ਸਮੂਹ ਪੁਲਿਸ ਦੇ ਅਧਿਕਾਰੀਆਂ ਨਾਲ ਕਾਨਫਰੰਸ ਹਾਲ ਐਸ.ਐਸ.ਪੀ ਦਫਤਰ ਵਿਖੇ ਮੀਟਿੰਗ ਕੀਤੀ ਗਈ।
ਡੀ.ਆਈ.ਜੀ ਫਰੀਦਕੋਟ ਵੱਲੋਂ ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਤੋਂ ਮੇਲਾ ਮਾਘੀ ਦੇ ਸੰਬੰਧ ਵਿੱਚ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਉਹਨਾਂ ਕਿਹਾ ਕਿ ਮੇਲੇ ਮਾਘੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ।
ਉਨ੍ਹਾਂ ਦੱਸਿਆਂ ਮੇਲੇ ਮਾਘੀ ਸਮੇਂ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਮੇਲਾ ਅੰਦਰ ਆਉਣ ਵਾਲੇ ਸ਼ਰਧਾਲੂਆ ਨੂੰ ਅਲੱਗ ਅਲੱਗ ਵਹੀਕਲਾਂ ਲਈ ਪਾਰਕਿੰਗਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ ਅਤੇ ਦੂਸਰੇ ਸ਼ਹਿਰਾਂ ਵਿੱਚ ਜਾਣ ਵਾਲੇ ਵਹੀਕਲਾ ਨੂੰ ਸ਼ਹਿਰ ਤੋਂ ਬਾਹਰੋ ਬਾਹਰ ਕੱਢਣ ਲਈ ਰੂਟ ਪਲਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਅੰਦਰ ਸ਼ਰਧਾਲੂਆ ਦੀ ਸੁਰੱਖਿਆ ਲਈ ਹਰ ਸ਼ੜਕ ਤੇ ਪੁਲਿਸ ਨਾਕੇ ਲਾਏ ਜਾਣਗੇ ਤੇ ਸ਼ਹਿਰ ਅੰਦਰ ਢੁਕਵੀ ਜਗ੍ਹਾ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ ਜਿਥੇ 24 ਘੰਟੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਿਸ ਮੁਲਾਜ਼ਾਮ ਤਨਾਇਤ ਰਹਿਣਗੇ। ਉਨ੍ਹਾ ਕਿਹਾ ਕਿ ਸ਼ਹਿਰ ਦੇ ਅੰਦਰ ਅਲੱਗ-ਅਲੱਗ ਚੌਕਾਂ ਤੇ ਵਾਚ ਟਾਵਰ ਰੱਖੇ ਜਾਣਗੇ ਜਿਨ੍ਹਾ ਪਰ ਹਰ ਵੇਲੇ ਪੁਲਿਸ ਮੁਲਾਜਮ ਦੂਰਬੀਨ ਰਾਹੀ ਭੀੜ ਤੇ ਨਿਗ੍ਹਾ ਰੱਖਣਗੇ ।ਜੋ ਕੋਈ ਵੀ ਮੁਸ਼ਕਲ ਸਮੇਂ ਤੁਰੰਤ ਪੁਲਿਸ ਸਹਾਇਤਾ ਭੇਜਣਗੇ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਅੰਦਰ ਅਲੱਗ-ਅਲੱਗ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਦਾ ਸਪੰਰਕ ਪੁਲਿਸ ਕੰਟਰੋਲ ਰੂਮ ਪਰ ਹੋਵੇਗਾ।ਉਨ੍ਹਾਂ ਕਿਹਾ ਪੁਲਿਸ ਕੰਟਰੋਲ ਰੂਮ 24 ਘੰਟੇ ਸਹਾਇਤਾ ਲਈ ਤਿਆਰ ਰਹਿਣਗੇ ਅਤੇ ਪੀ.ਸੀ.ਆਰ ਮੋਟਰਸਾਇਕਲ 24 ਘੰਟੇ ਸ਼ਹਿਰ ਅੰਦਰ ਗਸ਼ਤ ਕਰਨਗੇੇ।
ਉਹਨਾਂ ਕਿਹਾ ਜੇਕਰ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 80542 70100 ਤੇ ਜਾਣਕਾਰੀ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।