Sports News : ਸੀਬਾ ਸਕੂਲ ਦੀ ਅੰਡਰ- 19 ਕੁੜੀਆਂ ਦੀ ਕਬੱਡੀ ਟੀਮ ਜਿਲ੍ਹਾ ਚੈਂਪੀਅਨ ਬਣੀ
ਲਹਿਰਾਗਾਗਾ, 17 ਅਗਸਤ (ਵਿਸ਼ਵ ਵਾਰਤਾ) Sports News – ਬੀਤੇ ਦਿਨ ਚੀਮਾ ਵਿਖੇ ਹੋਈ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸੀਬਾ ਸਕੂਲ ਲਹਿਰਾਗਾਗਾ ਦੀ ਅੰਡਰ 19 ਕੁੜੀਆਂ ਦੀ ਕਬੱਡੀ ਟੀਮ ਫਸਵੇਂ ਫਾਈਨਲ ਮੁਕਾਬਲੇ ਵਿੱਚ ਬੰਗਾ ਦੀ ਟੀਮ ਨੂੰ 15 ਅੰਕਾਂ ਨਾਲ ਹਰਾ ਕੇ ਜਿਲ੍ਹਾ ਚੈਪੀਅਨ ਬਣੀ। ਟੀਮ ਕੈਪਟਨ ਚਾਰੂ ਭਾਈ ਕੀ ਪਿਸ਼ੋਰ, ਪਾਰਸਪ੍ਰੀਤ ਕੌਰ ਭੁਟਾਲ, ਰਮਨਪ੍ਰੀਤ ਕੌਰ ਕਲਰ ਭੈਣੀ, ਜੈਸਮੀਨ ਕੌਰ ਸੰਗਤਪੁਰਾ, ਕਮਲਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਜਵਾਹਰਵਾਲਾ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ। ਇਸ ਮੌਕੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ, ਖੇਡ ਕੋਆਰਡੀਨੇਟਰ ਨਰੇਸ਼ ਚੌਧਰੀ ਨੇ ਖਿਡਾਰਣਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਵਧੇਰੇ ਮਿਹਨਤ ਅਤੇ ਹੋਂਸਲੇ ਨਾਲ ਖੇਡਣ ਲਈ ਪ੍ਰੇਰਿਤ ਕੀਤਾ।