Sports News : ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ‘ਤੇ ਫੈਸਲਾ ਅੱਜ ; ਆਰਬਿਟਰੇਸ਼ਨ ਕੋਰਟ ਦੇਵੇਗੀ ਆਪਣਾ ਫੈਸਲਾ
ਚੰਡੀਗੜ੍ਹ, 13ਅਗਸਤ(ਵਿਸ਼ਵ ਵਾਰਤਾ)Sports News -ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ‘ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) ਨੇ ਦਿੱਤੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ 9:30 ਵਜੇ ਆਪਣਾ ਫੈਸਲਾ ਦੇਵੇਗੀ, ਪਰ ਅਦਾਲਤ ਨੇ ਆਪਣੀ ਸਮਾਂ ਸੀਮਾ ਵਧਾ ਦਿੱਤੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਫੈਸਲਾ 11 ਅਗਸਤ ਨੂੰ ਸੁਣਾਇਆ ਜਾਵੇਗਾ, ਪਰ ਹੁਣ ਇਸ ਨੂੰ 13 ਅਗਸਤ ਤੱਕ ਟਾਲ ਦਿੱਤਾ ਗਿਆ ਸੀ। 9 ਅਗਸਤ ਨੂੰ ਸੀਏਐਸ ਨੇ ਮਾਮਲੇ ਦੀ 3 ਘੰਟੇ ਸੁਣਵਾਈ ਕੀਤੀ। ਇਸ ਦੌਰਾਨ ਵਿਨੇਸ਼ ਵੀ ਮੌਜੂਦ ਸੀ। ਭਾਰਤੀ ਓਲੰਪਿਕ ਸੰਘ (IOA)ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਦਾ ਪੱਖ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜ਼ਨ ‘ਚ ਵਿਨੇਸ਼ ਦਾ ਭਾਰ ਵਰਗ ਦੀ ਨਿਰਧਾਰਤ ਸੀਮਾ ਤੋਂ 50 ਕਿਲੋ ਘੱਟ ਸੀ। ਅਜਿਹੇ ‘ਚ ਵਿਨੇਸ਼ ਨੇ ਸਾਂਝੇ ਤੌਰ ‘ਤੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ।