Sports News : ਸਪੇਨ ਦੇ ਅਲਕਾਰੇਜ਼ ਨੇ ਜਿੱਤਿਆ ਵਿੰਬਲਡਨ
ਚੰਡੀਗੜ੍ਹ, 15ਜੁਲਾਈ(ਵਿਸ਼ਵ ਵਾਰਤਾ)Sports News- ਸਪੇਨ ਦੇ ਕਾਰਲੋਸ ਅਲਕਾਰੇਜ਼ ਨੇ ਲਗਾਤਾਰ ਦੂਜੀ ਵਾਰ ਵਿੰਬਲਡਨ ਖਿਤਾਬ ਜਿੱਤਿਆ ਹੈ। ਲੰਡਨ ਦੇ ਸੈਂਟਰ ਕੋਰਟ ‘ਤੇ ਐਤਵਾਰ ਨੂੰ ਹੋਏ ਫਾਈਨਲ ‘ਚ ਉਸ ਨੇ 24 ਗ੍ਰੈਂਡ ਸਲੈਮ ਜਿੱਤਣ ਵਾਲੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਇਆ। ਸੈਂਟਰ ਕੋਰਟ ਵਿੱਚ 2 ਘੰਟੇ 27 ਮਿੰਟ ਤੱਕ ਚੱਲੇ ਇਸ ਮੈਚ ਵਿੱਚ ਅਲਕਾਰੇਜ਼ ਨੇ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-2, 6-2, 7-6 ਨਾਲ ਹਰਾਇਆ। ਅਲਕਾਰੇਜ਼ ਨੇ 2023 ਵਿੱਚ ਵੀ ਵਿੰਬਲਡਨ ਖਿਤਾਬ ਜਿੱਤਿਆ ਸੀ। ਇੱਥੇ ਵੀ ਫਾਈਨਲ ਵਿੱਚ ਨੋਵਾਕ ਜੋਕੋਵਿਚ ਉਸ ਦੇ ਸਾਹਮਣੇ ਸਨ।