Special Trains: ਮਹਾਕੁੰਭ ਲਈ ਪੰਜਾਬ ਤੋਂ ਚੱਲਣਗੀਆਂ 2 ਸਪੈਸ਼ਲ ਟਰੇਨਾਂ
- ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਕੀਤਾ ਐਲਾਨ
- ਪੜ੍ਹੋ ਸਮਾਂ ਸਾਰਣੀ
ਚੰਡੀਗੜ੍ਹ, 4 ਜਨਵਰੀ (ਵਿਸ਼ਵ ਵਾਰਤਾ): ਪ੍ਰਯਾਗਰਾਜ ‘ਚ ਇਸ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਮਹਾਕੁੰਭ ਨੂੰ ਲੈ ਕੇ ਸਰਕਾਰ ਵੱਲੋਂ ਜ਼ੋਰਾ ਸ਼ੋਰਾ ਨਾਲ ਤਿਆਰੀ ਕੀਤੀ ਜਾ ਰਹੀ ਹੈ। ਮਹਾਂ ਕੁੰਭ ਮੇਲੇ ਦੇ ਮੱਦੇਨਜ਼ਰ ਰੇਲਵੇ ਨੇ ਅੰਮ੍ਰਿਤਸਰ-ਪ੍ਰਯਾਗਰਾਜ ਅਤੇ ਫ਼ਿਰੋਜ਼ਪੁਰ-ਪ੍ਰਯਾਗਰਾਜ ਵਿਚਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਮਹਾਂ ਕੁੰਭ ਮੇਲੇ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਅੰਮ੍ਰਿਤਸਰ-ਪ੍ਰਯਾਗਰਾਜ ਅਤੇ ਫ਼ਿਰੋਜ਼ਪੁਰ-ਪ੍ਰਯਾਗਰਾਜ ਵਿਚਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ-ਪ੍ਰਯਾਗਰਾਜ ਸਪੈਸ਼ਲ ਟਰੇਨ (04662)-
ਰਵਾਨਗੀ: ਇਹ ਰੇਲ ਗੱਡੀ 9, 19 ਅਤੇ 29 ਜਨਵਰੀ ਨੂੰ ਅੰਮ੍ਰਿਤਸਰ ਤੋਂ 20:10 ਵਜੇ ਰਵਾਨਾ ਹੋਵੇਗੀ।
ਮੰਜ਼ਿਲ: ਅਗਲੇ ਦਿਨ ਰਾਤ 19:00 ਵਜੇ ਪ੍ਰਯਾਗਰਾਜ ਪਹੁੰਚੇਗੀ।
ਵਾਪਸੀ: ਪ੍ਰਯਾਗਰਾਜ ਤੋਂ ਇਹ ਟਰੇਨ 11, 21 ਅਤੇ 31 ਜਨਵਰੀ ਨੂੰ ਚੱਲੇਗੀ ਅਤੇ ਅਗਲੇ ਦਿਨ ਸਵੇਰੇ 04:15 ਵਜੇ ਅੰਮ੍ਰਿਤਸਰ ਪਹੁੰਚੇਗੀ।
ਫ਼ਿਰੋਜ਼ਪੁਰ ਕੈਂਟ-ਪ੍ਰਯਾਗਰਾਜ ਸਪੈਸ਼ਲ ਟਰੇਨ (04664)-
ਰਵਾਨਗੀ: ਇਹ ਰੇਲ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ 25 ਜਨਵਰੀ ਨੂੰ 15:25 ਵਜੇ ਰਵਾਨਾ ਹੋਵੇਗੀ।
ਮੰਜ਼ਿਲ: ਅਗਲੇ ਦਿਨ ਸਵੇਰੇ 11:30 ਵਜੇ ਪ੍ਰਯਾਗਰਾਜ ਪਹੁੰਚੇਗੀ।
ਵਾਪਸੀ: ਇਹ ਟਰੇਨ 26 ਜਨਵਰੀ ਨੂੰ ਪ੍ਰਯਾਗਰਾਜ ਤੋਂ ਰਵਾਨਾ ਹੋਵੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/