Special trains: ਅੰਮ੍ਰਿਤਸਰ ਤੋਂ ਮੁੰਬਈ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
- ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਨੇ ਲਿਆ ਫੈਸਲਾ
- ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ
ਚੰਡੀਗੜ੍ਹ : ਸਰਦੀਆਂ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਇਕ ਵੱਡਾ ਫੈਸਲਾ ਲਿਆ ਹੈ ਜਿਸ ਕਾਰਨ ਯਾਤਰੀਆਂ ਨੂੰ ਲੰਬੇ ਇੰਤਜ਼ਾਰ ਕਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਦੱਸ ਦਈਏ ਕਿ ਰੇਲਵੇ ਨੇ ਮੁੰਬਈ ਸੈਂਟਰਲ ਅਤੇ ਅੰਮ੍ਰਿਤਸਰ ਵਿਚਕਾਰ ਯਾਤਰੀਆਂ ਲਈ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ।
ਇਹ ਸਪੈਸ਼ਲ ਟਰੇਨ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਰੇਲਵੇ ਨੇ ਇਹ ਕਦਮ ਛੁੱਟੀਆਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਆਵਾਜਾਈ ਵਧਣ ਨੂੰ ਧਿਆਨ ‘ਚ ਰੱਖਦੇ ਹੋਏ ਚੁੱਕਿਆ ਹੈ। ਇਹ ਰੇਲ ਗੱਡੀ ਨੰਬਰ 24 ਅਤੇ 28 ਦਸੰਬਰ ਨੂੰ ਸਵੇਰੇ 6:35 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਅਗਲੇ ਦਿਨ ਸ਼ਾਮ 5:45 ਵਜੇ ਮੁੰਬਈ ਸੈਂਟਰਲ ਸਟੇਸ਼ਨ ਪਹੁੰਚੇਗੀ। ਇਹ ਟਰੇਨ ਮੁੰਬਈ ਸੈਂਟਰਲ ਸਟੇਸ਼ਨ ਤੋਂ 25 ਦਸੰਬਰ 2024 ਅਤੇ 29 ਦਸੰਬਰ 2024 ਨੂੰ ਰਵਾਨਾ ਹੋਵੇਗੀ। ਜਿਸ ਦੀ ਰਵਾਨਗੀ ਦਾ ਸਮਾਂ: ਰਾਤ 11:05 ਵਜੇ ਅਤੇ ਪਹੁੰਚਣ ਦਾ ਸਮਾਂ: ਅਗਲੇ ਦਿਨ ਸਵੇਰੇ 10:15 ਵਜੇ ਹੋਵੇਗਾ। ਇਹ ਟਰੇਨ ਉਧਨਾ, ਵਡੋਦਰਾ, ਰਤਲਾਮ, ਕੋਟਾ, ਨਵੀਂ ਦਿੱਲੀ, ਅੰਬਾਲਾ ਕੈਂਟ ਅਤੇ ਚੰਡੀਗੜ੍ਹ ਸਟੇਸ਼ਨਾਂ ਤੋਂ ਹੋ ਕੇ ਲੰਘੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/