Spain ‘ਚ ਇਸ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ
ਸੈਂਕੜੇ ਲੋਕਾਂ ਦੀ ਮੌਤ
ਨਵੀ ਦਿੱਲੀ, 9 ਨਵੰਬਰ : ਸਪੇਨ (Spain) ਦੇ ਪੂਰਬੀ ਅਤੇ ਦੱਖਣ-ਪੂਰਬੀ ਹਿੱਸੇ ‘ਚ 29 ਅਕਤੂਬਰ ਨੂੰ ਅਚਾਨਕ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਪਾਸੇ ਪਾਣੀ ਦੇ ਨਾਲ-ਨਾਲ ਚਿੱਕੜ ਹੀ ਚਿੱਕੜ ਹੈ। ਹੜ੍ਹ ਕਾਰਨ ਬਹੁਤ ਸਾਰੇ ਵਾਹਨ ਰੁੜ੍ਹ ਗਏ, ਪੁਲ ਟੁੱਟ ਗਏ, ਰੇਲਵੇ, ਸੁਰੰਗਾਂ ਨਸ਼ਟ ਹੋ ਗਈਆਂ ਅਤੇ ਫ਼ਸਲਾਂ ਵੀ ਤਬਾਹ ਹੋ ਗਈਆਂ। ਹੜ੍ਹਾਂ ਕਾਰਨ ਕਈ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।
ਸਪੇਨ ਦੇ ਵੈਲੇਂਸੀਆ, ਕੈਸਟੀਲਾ-ਲਾ ਮੰਚਾ ਅਤੇ ਐਂਡਲੁਸੀਆ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 223 ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਸਪੇਨ ਦੇ ਟਰਾਂਸਪੋਰਟ ਮੰਤਰੀ ਨੇ ਸਾਂਝੀ ਕੀਤੀ ਹੈ। 78 ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਜੇ ਵੀ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/