ਚੰਡੀਗੜ੍ਹ 22ਜੂਨ (ਵਿਸ਼ਵ ਵਾਰਤਾ) : ਪੰਜਾਬੀਆਂ ਦੇ ਚਹੇਤੇ ਗਾਇਕ ( SIDHU MOOSEWALA )ਸਿੱਧੂ ਮੂਸੇ ਵਾਲਾ ਤਾਂ ਇਸ ਦੁਨੀਆਂ ਤੋਂ ਚਲੇ ਗਏ ਹਨ। ਪਰ ਉਹਨਾਂ ਦੇ ਗੀਤ ਲਗਾਤਾਰ ਪੰਜਾਬੀਆਂ ਨੂੰ ਸੁਣਨ ਨੂੰ ਮਿਲ ਰਹੇ ਹਨ। ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਸੱਤਵਾਂ ਗੀਤ ਜਲਦ ਹੀ ਦਰਸ਼ਕਾਂ ਨੂੰ ਸੁਣਨ ਨੂੰ ਮਿਲੇਗਾ। 24 ਜੂਨ ਨੂੰ ਇਹ ਗੀਤ ( MUSIC RELEASE ) ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਸਿਰਲੇਖ ਡਿਲੇਮਾ ਹੈ। ਇਸ ਗੀਤ ਦੇ ਵਿੱਚ ਬ੍ਰਿਟਿਸ਼ ਗਾਇਕਾ ਸਟੀਫਲੋਨ ਡਾਨ ਦੇ ਨਾਲ ਕੋਲੈਬਰੇਸ਼ਨ ਕੀਤੀ ਗਈ ਹੈ। ਸਟੀਫਲੋਨ ਖੁਦ ਸੋਸ਼ਲ ਮੀਡੀਆ ਤੇ ਇਸ ਗੀਤ ਦੀ ਪ੍ਰਚਾਰ ਕਰ ਰਹੀ ਹੈ। ਬ੍ਰਿਟਿਸ਼ ਗਾਇਕਾਂ ਸਟੀਫਲਾਨ ਡਾਨ ਨੂੰ ਇਸ ਗੀਤ ਦੀ ਪ੍ਰਮੋਸ਼ਨ ਦੇ ਲਈ ਲੰਦਨ ( LONDON )ਦੀਆਂ ਸੜਕਾਂ ਤੇ ਪ੍ਰਚਾਰ ਕਰਦੀ ਹੋਈ ਵੀ ਦੇਖਿਆ ਗਿਆ ਹੈ। ਇਸ ਗੀਤ ਦੇ ਵਿੱਚ ਸਟੀਫਲੋਨ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਸਟੀਫਲੋਨ ਨੇ ਡਾਊਨ ਗੀਤ ਦੇ ਰਿਲੀਜ਼ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਸੀ, ਜਿਸ ਦੇ ਵਿੱਚ ਉਸ ਨੇ ਲੋਕਾਂ ਨੂੰ ਸਾਊਥ ਹਾਲ ਪਹੁੰਚਣ ਦੀ ਬੇਨਤੀ ਕੀਤੀ ਸੀ। ਉਸ ਦੀ ਇਸ ਪੋਸਟ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਤੇ ਹਜ਼ਾਰਾਂ ਲੋਕ ਸਾਊਥ ਹਾਲ ਵੀ ਪਹੁੰਚੇ ਨੇ। ਇਸ ਗੀਤ ਨੂੰ ਪ੍ਰਮੋਟ ਕਰਨ ਦੇ ਲਈ ਉਸ ਨੇ ਟੀ-ਸ਼ਰਟਾਂ ਵੀ ਪ੍ਰਿੰਟ ਕਰਵਾਈਆਂ ਹਨ। ਇਸ ਟੀਸ਼ਰਟ ਦੇ ਇੱਕ ਪਾਸੇ ਸਿੱਧੂ ਮੂਸੇ ਵਾਲਾ ਦੀ ਤਸਵੀਰ ਛਪੀ ਹੈ। ਇਹ ਗੀਤ ਕਿੰਨੇ ਮਿੰਟ ਦਾ ਹੋਵੇਗਾ ਅਤੇ ਇਸ ਦੇ ਲਿਰਿਕਸ ਕੀ ਹੋਣਗੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਸਟੀਫਲਨ ਦੁਆਰਾ ਗੀਤ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੈ।
IPL 2025 Auction :13 ਸਾਲਾ ਵੈਭਵ ਸੂਰਿਆਵੰਸ਼ੀ IPL ਦੇ ਇਤਿਹਾਸ ਵਿੱਚ ਬਣਿਆ ਸਭ ਤੋਂ ਘੱਟ ਉਮਰ ਦਾ ਖਿਡਾਰੀ
IPL 2025 Auction :13 ਸਾਲਾ ਵੈਭਵ ਸੂਰਿਆਵੰਸ਼ੀ IPL ਦੇ ਇਤਿਹਾਸ ਵਿੱਚ ਬਣਿਆ ਸਭ ਤੋਂ ਘੱਟ ਉਮਰ ਦਾ ਖਿਡਾਰੀ ਰਾਜਸਥਾਨ ਨੇ...