SGPC ਪ੍ਰਧਾਨ ਦੇ ਅਹੁਦੇ ਲਈ ਚੋਣ ਲੜੇਗਾ ਸੁਧਾਰ ਲਹਿਰ ਧੜਾ ; ਅੱਜ ਮੀਟਿੰਗ ‘ਚ ਹੋਵੇਗਾ ਵੱਡਾ ਫੈਸਲਾ
ਜਲੰਧਰ 18 ਅਕਤੂਬਰ (ਵਿਸ਼ਵ ਵਾਰਤਾ): ਅਕਾਲ ਦਲ ਸੁਧਾਰ ਲਹਿਰ ਵਲੋਂ ਜਲੰਧਰ ‘ਚ ਅੱਜ ਇਕ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿਚ SGPC ਪ੍ਰਧਾਨ ਦੀ ਚੋਣ ਲੜਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮੀਟਿੰਗ ਵਿਚ ਕਿਸੇ ਆਗੂ ਦਾ ਨਾਮ ਵੀ ਪ੍ਰਧਾਨਗੀ ਵੀ ਚੋਣ ਲੜਨ ਲਈ ਤੈਅ ਕੀਤਾ ਜਾ ਸਕਦਾ ਹੈ। ਉਮੀਦਵਾਰੀ ਲਈ ਬੀਬੀ ਜਗੀਰ ਕੌਰ ਦਾ ਨਾਮ ਅੱਗੇ ਆ ਰਿਹਾ ਹੈ। ਬੀਬੀ ਜਗੀਰ ਕੌਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ, ਉਨ੍ਹਾਂ ਨੂੰ ਸੁਧਾਰ ਲਹਿਰ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਹੈ। ਉਨ੍ਹਾਂ ਕਿਹਾ ‘ਜੇਕਰ ਮੈਨੂੰ ਉਮੀਦਵਾਰ ਚੁਣਿਆ ਜਾਂਦਾ ਹੈ ਤਾ ਮੈਂ ਜਰੂਰ ਚੋਣ ਲੜਾਂਗੀ’। ਜ਼ਿਕਰਯੋਗ ਹੈ ਕਿ, 28 ਅਕਤੂਬਰ ਨੂੰ SGPC ਪ੍ਰਧਾਨ ਦੀ ਚੋਣ ਹੋਵੇਗੀ। ਜਨਰਲ ਇਜਲਾਸ ਵਿਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਅੱਜ ਇਸ ਮੀਟਿੰਗ ਵਿਚ ਸੁਧਾਰ ਲਹਿਰ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਇਸ ਅਹੁਦੇ ਦੀ ਉਮੀਦਵਾਰੀ ਲਈ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਮ ਵੀ ਅੱਗੇ ਆ ਰਿਹਾ ਹੈ। ਦੇਖਣਾ ਹੋਵੇਗਾ ਕਿ ਸੁਧਾਰ ਲਹਿਰ ਵਲੋਂ ਅੱਜ ਕਿਸਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ। ਇਹ ਵੀ ਸੰਭਵ ਹੈ ਕਿ ਸੁਧਾਰ ਲਹਿਰ ਨੂੰ ਉਮੀਦਵਾਰ ਦੇ ਨਾਮ ‘ਤੇ ਸਹਿਮਤੀ ਬਣਾਉਣ ਲਈ ਕੁਝ ਹੋਰ ਮੀਟਿੰਗਾਂ ਕਰਨੀਆਂ ਪੈਣ।