ਬਾਲੀਵੁੱਡ ਅਦਾਕਾਰ Salman Khan ਨੂੰ ਫਿਰ ਤੋਂ ਮਿਲੀ ਧਮਕੀ
ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਮਾਮਲੇ ਦੀ ਜਾਂਚ ਜਾਰੀ
ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਨੂੰ ਇੱਕ ਵਾਰ ਫਿਰ ਤੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਹ ਸੰਦੇਸ਼ ਵੀਰਵਾਰ ਰਾਤ ਨੂੰ ਮੁੰਬਈ ਦੇ ਟਰੈਫਿਕ ਕੰਟਰੋਲ ਰੂਮ ਨੂੰ ਆਇਆ। ਵਰਲੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਧਮਕੀ ਭਰੇ ਸੰਦੇਸ਼ ‘ਚ ‘ਸਲਮਾਨ ਖਾਨ ਅਤੇ ਲਾਰੇਂਸ ਬਿਸ਼ਨੋਈ’ ‘ਤੇ ਇਕ ਗੀਤ ਲਿਖਿਆ ਗਿਆ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਗੀਤ ਲਿਖਣ ਵਾਲੇ ਨੂੰ ਇੱਕ ਮਹੀਨੇ ਦੇ ਅੰਦਰ ਮਾਰ ਦਿੱਤਾ ਜਾਵੇਗਾ। ਉਸ ਦੀ ਹਾਲਤ ਅਜਿਹੀ ਕੀਤੀ ਜਾਵੇਗੀ ਕਿ ਉਹ ਆਪਣੇ ਨਾਂ ‘ਤੇ ਗੀਤ ਨਹੀਂ ਲਿਖ ਸਕੇਗਾ। ਜੇਕਰ ਸਲਮਾਨ ਖਾਨ ‘ਚ ਹਿੰਮਤ ਹੈ ਤਾਂ ਬਚਾ ਕੇ ਦਿਖਾਵੇ। ਦੱਸ ਦਈਏ ਕਿ ਧਮਕੀ ਦੇਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/