SAD NEWS: ਹਨੀ ਮਾਨਸ਼ਾਹੀਆ ਨੂੰ ਸਦਮਾ, ਵੱਡੇ ਭਰਾ ਕੁਲਜੀਤ ਸਿੰਘ ਮਾਨਸ਼ਾਹੀਆ ਨਹੀਂ ਰਹੇ
ਅੰਤਿਮ ਸਸਕਾਰ 22 ਜਨਵਰੀ ਨੂੰ
ਮਾਨਸਾ, 21 ਜਨਵਰੀ (ਵਿਸ਼ਵ ਵਾਰਤਾ):- ਮਾਲਵਾ ਖੇਤਰ ਦੇ ਉਘੇ ਬੱਸ ਟਰਾਂਸਪੋਰਟਰ ਕੁਲਜੀਤ ਸਿੰਘ ਮਾਨਸ਼ਾਹੀਆ ਇਸ ਫ਼ਾਨੀ ਸੰਸਾਰ ਨੂੰ ਫਤਹਿ ਬੁਲਾ ਗਏ ਹਨ। ਉਹ ਗੁਰਦੀਸ਼ ਸਿੰਘ ਹਨੀ ਮਾਨਸ਼ਾਹੀਆ ਦੇ ਵੱਡੇ ਭਰਾ ਸਨ ਅਤੇ ਆਪਣੇ ਜ਼ਮਾਨੇ ਦੇ ਮਸ਼ਹੂਰ ਬੱਸ ਟਰਾਂਸਪੋਰਟਰ ਤੇ ਪ੍ਰਸਿੱਧ ਰਾਜਨੀਤੀਵਾਨ ਰਹੇ ਮਰਹੂਮ ਸਰਦਾਰ ਬਰਜਿੰਦਰ ਸਿੰਘ ਜੀ ਮਾਨਸ਼ਾਹੀਆ ਦੇ ਵੱਡੇ ਸਪੁੱਤਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਮਾਨਸਾ ਖੁਰਦ ਦੇ ਰਾਮਬਾਗ ਵਿਖੇ ਭਲਕੇ 22 ਜਨਵਰੀ ਨੂੰ 12 ਕੁ ਵਜੇ ਕੀਤਾ ਜਾਵੇਗਾ।
ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਦਾਨੀ ਪੁਰਸ਼ ਅਤੇ ਯਾਰਾਂ ਦੇ ਯਾਰ ਸਨ। ਉਹ ਪੰਚਾਇਤ ਵਿਭਾਗ ਚੋਂ ਵੱਡੇ ਅਫਸਰ ਵੱਜੋਂ ਸੇਵਾ ਮੁਕਤ ਹੋਏ ਸਨ ਅਤੇ ਪਿੰਡ ਦੇ ਸਰਪੰਚ ਹੁੰਦਿਆਂ ਉਨ੍ਹਾਂ ਅਨੇਕਾਂ ਵਿਕਾਸ ਕਾਰਜ ਕਰਵਾਏ ਸਨ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਿਆ ।