ਚੰਡੀਗੜ੍ਹ 22 ਜੂਨ ਵਿਸ਼ਵ ਵਾਰਤਾ : ਅਦਾਕਾਰ ਰਣਦੀਪ ਸਿੰਘ ਭੰਗੂ ਦੇ ਅਚਾਨਕ ਦਿਹਾਂਤ ( SAD NEWS ) ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਸ ਦੀ ਮੌਤ ਦੀ ਪੁਸ਼ਟੀ PFTAA ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਕੀਤੀ ਹੈ। ਪੋਸਟ ਵਿੱਚ ਲਿਖਿਆ ਗਿਆ ਕਿ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀਂ ਰਹੇ। ਪੀਐਫਟੀਏਏ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਲਿਖਿਆ ਕਿ ਦੁੱਖ ਨਾਲ ਸੂਚਿਤ ਕਰਦੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀਂ ਰਹੇ। ਅੱਜ ਮਿਤੀ 22-6-2024 ਨੂੰ ਸ਼੍ਰੀ ਚਮਕੌਰ ਸਾਹਿਬ (ਰੋਪਰ) ਨੇੜੇ ਪਿੰਡ ਚੂਹੜ ਮਾਜਰਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਣਦੀਪ ਭੰਗੂ ਨੇ ਉੱਚਾ ਪਿੰਡ ਅਤੇ ਦੂਰਬੀਨ ਵਰਗੀਆਂ ਨਾਮਵਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਜਿਵੇਂ ਹੀ ਉਹਨਾਂ ਦੇ ਮੌਤ ਦੀ ਖਬਰ ਫਿਲਮੀ ਕਲਾਕਾਰਾਂ ਨੂੰ ਲੱਗੀ ਤਾਂ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹਨਾਂ ਨੇ ਬਾਜਰੇ ਦਾ ਸਿੱਟਾ, ਪਰੌਣਾ , ਢੋਲ ਰੱਤੀ ਅਤੇ ਮੇਰਾ ਬਾਬਾ ਨਾਨਕ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਐਕਟਰ ਰਣਦੀਪ ਭੰਗੂ ਨੇ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਹਰਦੀਪ ਗਰੇਵਾਲ, ਕੁਲਤਾਰ ਰੰਧਾਵਾ ਵਰਗੇ ਨਾਮਵਰ ਪੰਜਾਬੀ ਫਿਲਮੀ ਕਲਾਕਾਰਾਂ ਦੇ ਨਾਲ ਸਕਰੀਨ ਸਾਂਝੀ ਕੀਤੀ ਹੈ। ਉਨ੍ਹਾਂ ਦੀ ਮੌਤ ਦੇ ਨਾਲ ਉਨ੍ਹਾਂ ਦੇ ਫੈਨਜ਼ ਦੇ ਵਿਚ ਨਮੋਸ਼ੀ ਛਾ ਗਈ ਹੈ।
ਬੀ.ਐੱਸ.ਐੱਫ. ਨੇ 32ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ hockey ਫੈਸਟੀਵਲ ਜਿੱਤਿਆ
ਬੀ.ਐੱਸ.ਐੱਫ. ਨੇ 32ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ hockey ਫੈਸਟੀਵਲ ਜਿੱਤਿਆ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਤੂ ਟੀਮ ਨੂੰ...