RTO ਵੱਲੋਂ ਇੱਕ ਦਿਨ ਚ ਟ੍ਰੈਫਿਕ ਨਿਯਮਾਂ ਦੀ ਦੇ ਦੋਸ਼ ਵਿੱਚ 14 ਵਹੀਕਲਾਂ ਨੂੰ ਤਿੰਨ ਲੱਖ ਦੇ ਕਰੀਬ ਜ਼ੁਰਮਾਨਾ
ਮਾਲੇਰਕੋਟਲਾ 26 ਨਵੰਬਰ : ਪਲੇਟਸ ਸਥਾਨਕ ਆਰ.ਟੀ.ਓ ਦਫਤਰ ਵੱਲੋਂ ਮਲੇਰਕੋਟਲਾ ਜਿਲੇ ਅੰਦਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ 14 ਵਹੀਕਲਾਂ ਨੂੰ ਇੱਕ ਦਿਨ ਵਿੱਚ 3 ਲੱਖ ਦੇ ਕਰੀਬ ਜੁਰਮਾਨਾ ਕਰਨ ਦੀ ਜਾਣਕਾਰੀ ਮਿਲੀ ਹੈ।
ਇਸ ਸਬੰਧੀ ਆਰ.ਟੀ.ਓ ਮਾਲੇਰਕੋਟਲਾ ਸ੍ਰੀ ਗੁਰਮੀਤ ਕੁਮਾਰ ਬਾਂਸਲ ਪੀ.ਸੀ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਅੱਜ ਵੱਖ-ਵੱਖ ਥਾਵਾਂ ਉੱਪਰ ਨਾਕੇ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਨੂੰ ਰੋਕ ਕੇ ਉਹਨਾਂ ਨੂੰ ਭਾਰੀ ਜੁਰਮਾਨੇ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ 14 ਵਹੀਕਲਾਂ ਨੂੰ ਰੋਕ ਕੇ ਉਹਨਾਂ ਨੂੰ 2 ਲੱਖ 98000 ਰੁਪਏ ਜੁਰਮਾਨਾ ਕਰਕੇ ਉਸ ਦੀ ਰਿਕਵਰੀ ਵੀ ਤੁਰੰਤ ਕੀਤੀ ਗਈ ਹੈ।
ਉਨਾਂ ਸਾਰੇ ਵਹੀਕਲ ਚਾਲਕਾਂ ਨੂੰ ਅਪੀਲ ਵੀ ਕੀਤੀ ਗਈ ਉਹ ਭਵਿੱਖ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।