Rahul Gandhi ਪਹੁੰਚੇ ਅੰਮ੍ਰਿਤਸਰ ; ਕਾਂਗਰਸੀ ਆਗੂਆਂ ਨੇ ਏਅਰਪੋਰਟ ‘ਤੇ ਕੀਤਾ ਸਵਾਗਤ
ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਚੰਡੀਗੜ੍ਹ, 18ਨਵੰਬਰ(ਵਿਸ਼ਵ ਵਾਰਤਾ) ਕਾਂਗਰਸੀ ਲੀਡਰ ਰਾਹੁਲ ਗਾਂਧੀ ਪੰਜਾਬ ਦੇ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਰਾਹੁਲ ਗਾਂਧੀ ਦਾ ਸੁਆਗਤ ਕਰਨ ਲਈ ਸਮੁੱਚੀ ਲੀਡਰਸ਼ਿਪ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਰਾਹੁਲ ਗਾਂਧੀ ਇੱਥੋਂ ਹੋਟਲ ਪਹੁੰਚ ਗਏ ਹਨ। ਇੱਥੋਂ ਉਹ ਕੁਝ ਸਮੇਂ ਬਾਅਦ ਹਰਿਮੰਦਰ ਸਾਹਿਬ ਜਾਣਗੇ। ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਉਹ ਵਾਪਸ ਪਰਤਣਗੇ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਸਾਬਕਾ ਕੌਂਸਲਰ ਕੰਵਲਜੀਤ ਸਿੰਘ ਲੱਕੀ ਅਤੇ ਹੋਰ ਆਗੂ ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਪੁੱਜੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/