Pushpa-2 : ਭਗਦੜ ਮਾਮਲੇ ‘ਚ ਅੱਲੂ ਅਰਜੁਨ ਤੋਂ ਪੁੱਛਗਿੱਛ
- ਦੇਰ ਰਾਤ ਪੁਲੀਸ ਨੇ ਭੇਜਿਆ ਸੀ ਨੋਟਿਸ
– ਅੱਲੂ ਅਰਜੁਨ ਦੇ ਘਰ ਦੇ ਬਾਹਰ ਵਧਾਈ ਗਈ ਸੁਰੱਖਿਆ
ਨਵੀ ਦਿੱਲੀ : ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਭਗਦੜ ਮਾਮਲੇ ‘ਚ ਅੱਜ ਅੱਲੂ ਅਰਜੁਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਦੇਰ ਰਾਤ ਉਸ ਨੂੰ ਨੋਟਿਸ ਭੇਜਿਆ ਸੀ। ਅੱਲੂ ਅਰਜੁਨ ਚਿੱਕਡਾਪੱਲੀ ਥਾਣੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਅੱਲੂ ਅਰਜੁਨ ਤੋਂ ਇਸ ਮਾਮਲੇ ‘ਚ 10 ਦਸੰਬਰ ਨੂੰ ਪੁੱਛਗਿੱਛ ਕੀਤੀ ਗਈ ਸੀ। ਅੱਲੂ ਅਰਜੁਨ ਦੇ ਜੁਬਲੀ ਹਿਲਸ ਸਥਿਤ ਘਰ ਦੇ ਬਾਹਰ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ ਹੈ।ਦੱਸ ਦਈਏ ਕਿ 4 ਦਸੰਬਰ ਨੂੰ ਹੈਦਰਾਬਾਦ ‘ਚ ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਮਚੀ ਭਗਦੜ ‘ਚ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ‘ਚ ਅਭਿਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਇੱਕ ਦਿਨ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਹ ਅਗਲੀ ਸਵੇਰ ਜ਼ਮਾਨਤ ‘ਤੇ ਬਾਹਰ ਆ ਗਏ ਸਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/