PUNJAB : ਪਹਿਲਾ ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਸਮਾਰੋਹ 14 ਜਨਵਰੀ ਨੂੰ
ਚੰਡੀਗੜ੍ਹ, 10ਜਨਵਰੀ(ਵਿਸ਼ਵ ਵਾਰਤਾ) “ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ, ਭਾਸ਼ਾ ਵਿਭਾਗ,ਪੰਜਾਬ ,ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਪਹਿਲਾ ਸੁਰਜੀਤ ਪਾਤਰ ਯਾਦਗਾਰੀ, ਭਾਸ਼ਣ ਸਮਾਰੋਹ-2025, 14 ਜਨਵਰੀ ਦਿਨ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਨਵੈਂਸ਼ਨ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ।
ਸਭ ਤੋਂ ਪਹਿਲਾਂ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਮਨਜਿੰਦਰ ਸਿੰਘ ਵੱਲੋਂ ਸਵਾਗਤੀ ਸ਼ਬਦ ਬੋਲੇ ਜਾਣਗੇ। ਇਸ ਉਪਰੰਤ “ਰਬਾਬ” ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ। ਸੁਰਜੀਤ ਪਾਤਰ ਯਾਦਗਾਰੀ ਭਾਸ਼ਣ, ਉੱਘੇ ਚਿੰਤਕ ਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤਾ ਜਾਵੇਗਾ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਤੇ ਆਲੋਚਕ ਡਾ. ਯੋਗਰਾਜ ‘ਸੁਰਜੀਤ ਪਾਤਰ ਸ਼ਖ਼ਸੀਅਤ ਅਤੇ ਰਚਨਾ’ ‘ਤੇ ਆਪਣਾ ਭਾਸਣ ਦੇਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ ਕੁਲਪਤੀ; ਪ੍ਰੋ. ਕਰਮਜੀਤ ਸਿੰਘ ਇਸ ਸੈਸ਼ਨ ਦੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ: ਮਿਸਜ਼ ਭੁਪਿੰਦਰ ਕੌਰ ਪਾਤਰ ਹੋਣਗੇ ਤੇ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਵੱਲੋਂ ਕੀਤੀ ਜਾਵੇਗੀ। ਅਗਲਾ ਸੈਸ਼ਨ “ਕਾਵਿ ਰੰਗ” ਹੋਵੇਗਾ, ਜਿਸ ਵਿਚ ਸਵਰਨਜੀਤ ਸਿੰਘ ਸਵੀ, ਜਸਵੰਤ ਸਿੰਘ ਜ਼ਫ਼ਰ, ਮਨਮੋਹਨ ਕਵਿਤਾ ਪਾਠ ਕਰਨਗੇ। ਦੁਪਹਿਰ ਦੇ ਖਾਣੇ ਤੋਂ ਬਾਅਦ ਤੀਸਰਾ ਸੈਸ਼ਨ “ਗਾਇਨ” ਹੋਵੇਗਾ; ਜਿਸ ਵਿਚ ਨੀਲੇ ਖਾਨ, ਮਨਰਾਜ ਪਾਤਰ, ਉਪਕਾਰ ਸਿੰਘ, ਵੀਰ ਸਿੰਘ, ਅਨੁਜੋਤ ਕੌਰ ਵੱਲੋਂ ਗਾਇਨ ਹੋਵੇਗਾ। ਇਸ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਅਸ਼ਵਨੀ ਚੈਟਲੇ, ਪ੍ਰਧਾਨ,ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਕੀਤੀ ਜਾਵੇਗੀ, ਮੁੱਖ ਮਹਿਮਾਨ ਸ਼੍ਰੀ ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ,ਭਾਸ਼ਾ ਵਿਭਾਗ, ਪੰਜਾਬ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ, ਡਾ. ਅਮਰਜੀਤ ਸਿੰਘ ਹੋਣਗੇ। ਸੈਸ਼ਨ ਦਾ ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ।ਇਸ ਸਮਾਰੋਹ ਵਿਚ ਉੱਘੇ ਚਿਤਰਕਾਰ ਸਿਧਾਰਥ ਵੱਲੋਂ ਸੁਰਜੀਤ ਪਾਤਰ ਹੋਰਾਂ ਦੇ ਕਾਵਿ ਦੀ ਕੈਲੀਗਰਾਫੀ- ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਧੰਨਵਾਦੀ ਸ਼ਬਦ ਡਾ. ਮਨਜਿੰਦਰ ਸਿੰਘ ਵੱਲੋਂ ਕਹੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/