PUNJAB : ਛੁੱਟੀਆਂ ਤੋਂ ਬਾਅਦ ਪੰਜਾਬ ‘ਚ ਖੁੱਲ੍ਹੇ ਸਕੂਲ ਪਰ ਚੰਡੀਗੜ੍ਹ ‘ਚ 11ਜਨਵਰੀ ਤੱਕ ਵਧੀਆਂ ਛੁੱਟੀਆਂ
ਚੰਡੀਗੜ੍ਹ, 8ਜਨਵਰੀ(ਵਿਸ਼ਵ ਵਾਰਤਾ) ਪੰਜਾਬ ਵਿੱਚ ਅੱਜ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਹਨ। ਜਦਕਿ ਚੰਡੀਗੜ੍ਹ ‘ਚ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ‘ਚ ਵਾਧਾ ਕੀਤਾ ਗਿਆ ਹੈ, ਜਿੱਥੇ 11 ਜਨਵਰੀ ਤੱਕ ਸਕੂਲ ਬੰਦ ਰਹਿਣਗੇ। ਬੀਤੇ ਦਿਨ ਵਿਸ਼ਵ ਵਾਰਤਾ ਦੇ ਇੱਕ ਪੱਤਰਕਾਰ ਵੱਲੋਂ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਧਣ ਨੂੰ ਲੈ ਕੇ ਗਲਤੀ ਨਾਲ ਇੱਕ ਖ਼ਬਰ ਪਬਲਿਸ਼ ਕੀਤੀ ਗਈ, ਜਦਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਸਰਦੀਆਂ ਦੀਆਂ ਛੁੱਟੀਆਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ। ਅਸੀਂ ਵਿਸ਼ਵ ਵਾਰਤਾ ਦੇ ਪਾਠਕਾਂ ਨੂੰ ਯਕੀਨ ਦਵਾਉਂਦੇ ਹਾਂ ਕਿ ਅੱਗੇ ਤੋਂ ਖ਼ਬਰ ਦੀ ਪੂਰੀ ਜਾਂਚ ਪੜਤਾਲ ਕਰਕੇ ਹੀ ਖ਼ਬਰ ਨਸ਼ਰ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/