Punjabi Singer ਰਣਜੀਤ ਬਾਵਾ ਦਾ ਹਿਮਾਚਲ ਸ਼ੋਅ Cancel, ਫੈਨਜ਼ ਨੂੰ ਵੱਡਾ ਝਟਕਾ
- – 15 ਦਸੰਬਰ ਨੂੰ ਰਣਜੀਤ ਬਾਵਾ ਨੇ ਦੇਣੀ ਸੀ ਪਰਫਾਮੈਂਸ
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ‘ਚ ਸ਼ੋਅ ਰੱਦ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਸ਼ੋਅ ਰੱਦ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਰਣਜੀਤ ਬਾਵਾ ਦੀ ਜਗ੍ਹਾ ਕੁਲਵਿੰਦਰ ਬਿੱਲਾ ਪਰਫਾਮੈਂਸ ਦੇਣਗੇ।
ਦੱਸ ਦਈਏ ਕਿ ਬੀਤੇ ਦਿਨਾਂ ‘ਤੋਂ ਨਾਲਾਗੜ੍ਹ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਸ਼ੋਅ ਰੱਦ ਨਾ ਕੀਤੇ ਜਾਣ ਉਤੇ ਹਿੰਦੂ ਜਥੇਬੰਦੀਆਂ ਨੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਸੀ। ਕਾਬਿਲੇਗੌਰ ਹੈ ਕਿ ਰੈਡ ਕਰਾਸ ਮੇਲੇ ਵਿੱਚ 15 ਦਸੰਬਰ ਨੂੰ ਰਣਜੀਤ ਬਾਵਾ ਨੇ ਨਾਈਟ ਸ਼ੋਅ ਕਰਨਾ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/