Punjab ਦੇ ਸਭ ਤੋਂ ਵੱਡੇ ਵਾਟਰ ਪਾਰਕਾਂ ‘ਚੋਂ ਇੱਕ ‘ਵੰਡਰਲੈਂਡ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ
– ਅਲਰਟ ‘ਤੇ ਪੁਲਸ ਪ੍ਰਸ਼ਾਸਨ
ਜਲੰਧਰ,31 ਦਸੰਬਰ (ਵਿਸ਼ਵ ਵਾਰਤਾ) : ਪੰਜਾਬ (Punjab) ਦੇ ਸਭ ਤੋਂ ਵੱਡੇ ਵਾਟਰ ਪਾਰਕਾਂ ਵਿੱਚੋਂ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਦੀ ਧਮਕੀ ਮਿਲੀ ਹੈ। ਜਿਸ ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ‘ਚ ਹੋਣ ਵਾਲੀ ਪਾਰਟੀ ‘ਚ ਧਮਾਕਾ ਕੀਤਾ ਜਾਵੇਗਾ। ਉਧਰ, ਇਸ ਸਬੰਧੀ ਜਲੰਧਰ ਦੇਹਾਤ ਪੁਲੀਸ ਦੇ ਐਸਐਸਪੀ ਨੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੈ। ਪੁਲਿਸ ਵੱਲੋਂ ਸਵੇਰ ਤੋਂ ਹੀ ਵੰਡਰਲੈਂਡ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਦੱਸ ਦਈਏ ਕਿ ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ ਪਾਰਕ ਵਿੱਚ ਅੱਜ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਹੈ। ਵੰਡਰਲੈਂਡ ਨੇ ਇਸ ਇਵੈਂਟ ਦਾ ਨਾਂ “ਦਿ ਗ੍ਰੈਂਡ ਬਾਲਰੂਮ ਅਫੇਅਰ” ਰੱਖਿਆ। ਇਹ ਪਾਰਟੀ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਰਾਤ ਕਰੀਬ 12 ਵਜੇ ਤੱਕ ਚੱਲੇਗੀ। ਇਸ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਅਜਿਹੇ ‘ਚ ਧਮਕੀ ਭਰੇ ਸੁਨੇਹੇ ਮਿਲਣ ‘ਤੇ ਪੁਲਸ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/