Punjab: ਸੁੱਖਣਵਾਲਾ ਕਤਲ ਮਾਮਲੇ ‘ਚ ਵੱਡੀ ਅੱਪਡੇਟ, ਪੜ੍ਹੋ ਵੇਰਵਾ
ਫਰੀਦਕੋਟ, 24 ਫਰਵਰੀ 2026 (ਵਿਸ਼ਵ ਵਾਰਤਾ) – ਫਰੀਦਕੋਟ ਜ਼ਿਲ੍ਹੇ ‘ਚ ਪਿੰਡ ਸੁੱਖਣਵਾਲਾ ਵਿੱਚ ਕਤਲ ਕੀਤੇ ਨੌਜਵਾਨ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਇੱਕ ਵੱਡੀ ਅੱਪਡੇਟ ਸਾਹਮਣੇ ਆਈ ਹੈ। ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਵਿੱਚ ਅੱਜ ਉਸ ਦੀ ਪਤਨੀ ਰੁਪਿੰਦਰ ਕੌਰ, ਪ੍ਰੇਮੀ ਹਰਕੰਵਲਜੀਤ ਸਿੰਘ, ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਅਤੇ ਇੱਕ ਹੋਰ ਮੁਲਜ਼ਮ ਵਿਸ਼ਵਜੀਤ ਸਿੰਘ ਵਿਰੁੱਧ ਚਲਾਨ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਸੁਣਵਾਈ ਸਿਵਲ ਜੱਜ ਜੁਗਰਾਜ ਸਿੰਘ ਸਿੱਧੂ ਦੀ ਅਦਾਲਤ ‘ਚ ਹੋਵੇਗੀ।
ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਚ 28-29 ਨਵੰਬਰ 2025 ਦੀ ਰਾਤ ਨੂੰ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਅਤੇ ਇਸਨੂੰ ਲੁੱਟ ਦੀ ਘਟਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਫਰੀਦਕੋਟ ਪੁਲਸ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨਾਂ ਮੁਲਜ਼ਮਾਂ (ਪਤਨੀ ਰੁਪਿੰਦਰ ਕੌਰ, ਪ੍ਰੇਮੀ ਹਰਕੰਵਲਜੀਤ ਸਿੰਘ ਅਤੇ ਵਿਸ਼ਵਜੀਤ ਸਿੰਘ) ਨੂੰ ਕਾਬੂ ਕਰ ਲਿਆ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਨੂੰ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਸੀ।
ਦੋਸ਼ ਹਨ ਕਿ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਉਸਦੀ ਪਤਨੀ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਉਰਫ ਲਾਡੀ ਨਾਲ ਮਿਲ ਕੇ ਕੀਤਾ ਸੀ। ਰੁਪਿੰਦਰ ਕੌਰ ਦੇ ਹਰਕੰਵਲਪ੍ਰੀਤ ਨਾਲ ਨਾਜਾਇਜ਼ ਪ੍ਰੇਮ ਸਬੰਧ ਸਨ। ਜਿਸ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤੀਜਾ ਮੁਲਜ਼ਮ ਵਿਸ਼ਵਜੀਤ ਕੁਮਾਰ ਉਰਫ਼ ਪੀਚਾ ਵੀ ਸਾਜ਼ਿਸ਼ ਵਿਚ ਸ਼ਾਮਿਲ ਸੀ, ਜੋ ਹਰਕੰਵਲਪ੍ਰੀਤ ਸਿੰਘ ਨੂੰ ਕਾਰ ਵਿਚ ਬਿਠਾ ਕੇ ਵਾਰਦਾਤ ਸਥਾਨ ‘ਤੇ ਲੈ ਕੇ ਗਿਆ ਅਤੇ ਵਾਪਸ ਲੈ ਕੇ ਆਇਆ ਸੀ। ਉੱਥੇ ਹੀ ਰੂਪਿੰਦਰ ਕੌਰ ਅਤੇ ਉਸ ਦੀ ਸਹੇਲੀ ਵੀਰ ਇੰਦਰ ਕੌਰ ਦੀਆਂ ਸਾਰੀਆਂ ਗੱਲਾਂ ਆਪਸ ਵਿੱਚ ਸਾਂਝੀਆਂ ਹੁੰਦੀਆਂ ਸਨ ਅਤੇ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚਣ ਦੀ ਸਾਰੀ ਜਾਣਕਾਰੀ ਰੁਪਿੰਦਰ ਕੌਰ ਨੇ ਆਪਣੀ ਸਹੇਲੀ ਵੀਰ ਇੰਦਰ ਕੌਰ ਨੂੰ ਦਿੱਤੀ ਹੋਈ ਸੀ। ਸਹੇਲੀ ਸਹੇਲੀ ਵੀਰ ਇੰਦਰ ਕੌਰ ‘ਤੇ ਦੋਸ਼ ਕਿ ਜੇ ਉਹ ਪਹਿਲਾ ਤੋਂ ਹੀ ਕਿਸੇ ਨੂੰ ਸੂਚਨਾ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























