Punjab: ਦਿਵਿਆਂਗ ਸਰਟੀਫਿਕੇਟ ਦੇ ਯੂ.ਡੀ.ਆਈ.ਡੀ.ਅੱਪਡੇਟ ਕਰਨ ਸਬੰਧੀ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
ਸ੍ਰੀ ਮੁਕਤਸਰ ਸਾਹਿਬ, 18 ਦਸੰਬਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜਿਲ੍ਹੇ ਸਾਰੇ ਸਿਵਲ ਹਸਪਤਾਲਾਂ ਵਿਚ ਦਿਵਿਆਂਗ ਸਰਟੀਫਿਕੇਟ ਦੇ ਯੂ.ਡੀ.ਆਈ.ਡੀ. ਅੱਪਡੇਟ ਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੁਝ ਲੋਕਾਂ ਦੇ ਦਿਵਿਆਂਗ ਸਰਟੀਫਿਕੇਟ ਪੁਰਾਣੇ ਹੋਣ ਕਾਰਨ ਯੂ.ਡੀ.ਆਈ.ਡੀ. ਅੱਪਡੇਟ ਕਰਨ ਵਾਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।
ਇਸ ਸਬੰਧ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਯੂ.ਡੀ.ਆਈ.ਡੀ. ਅੱਪਡੇਟ ਕੀਤੇ ਜਾਣਗੇ। ਇਹ ਕੈਂਪ ਮਿਤੀ 19/12/2024 ਦਿਨ ਵੀਰਵਾਰ ਨੂੰ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਮਿਤੀ 20/12/2024 ਦਿਨ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮਲੋਟ, ਮਿਤੀ 23/12/2024 ਦਿਨ ਸੋਮਵਾਰ ਸਿਵਲ ਹਸਪਤਾਲ ਗਿੱਦੜਬਾਹਾ ਅਤੇ ਮਿਤੀ 24/12/2024 ਦਿਨ ਮੰਗਲਵਾਰ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਲਗਾਏ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਦਿਵਿਆਂਗ ਵਿਅਕਤੀਆਂ ਤੱਕ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਇਨ੍ਹਾ ਕੈਂਪਾਂ ਦਾ ਲਾਭ ਉਠਾ ਸਕਣ। ਜਿਹੜੇ ਦਿਵਿਆਂਗ ਵਿਅਕਤੀਆਂ ਦੇ ਦਿਵਿਆਂਗ ਸਰਟੀਫਿਕੇਟ ਯੂ.ਡੀ.ਆਈ.ਡੀ. ਅੱਪਡੇਟ ਨਹੀ ਹੋਏ ਹਨ, ਉਹ ਆਪਣੇ ਦਿਵਿਆਂਗ ਸਰਟੀਫਿਕੇਟ ਅਤੇ ਅਧਾਰ ਕਾਰਡ ਨਾਲ ਲਿਆ ਕੇ ਇਨ੍ਹਾ ਕੈਂਪਾਂ ਵਿਚ ਆ ਕੇ ਆਪਣੇ ਯੂ.ਡੀ.ਆਈ.ਡੀ. ਅੱਪਡੇਟ ਕਰਵਾ ਸਕਦੇ ਹਨ ਤਾਂ ਜੋ ਉਹ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਣ।