PUNJAB : ਸਾਹਿਤ ਅਤੇ ਦਰਸ਼ਨ : ਅੰਤਰ- ਸੰਵਾਦ ‘ਤੇ ਦੋ ਰੋਜ਼ਾ ਸੈਮੀਨਾਰ ਅੱਜ ਤੋਂ
ਚੰਡੀਗੜ੍ਹ, 21ਦਸੰਬਰ(ਵਿਸ਼ਵ ਵਾਰਤਾ) ਸਾਹਿਤ ਅਕਾਦਮੀ, ਨਵੀ ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਦੋ ਰੋਜ਼ਾ ਸੈਮੀਨਾਰ “ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ” 21-22ਦਸੰਬਰ 2024 ਨੂੰ ਕਲਾ ਭਵਨ, ਸੈਕਟਰ 16 ਬੀ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਪਹਿਲੇ ਦਿਨ ਅੱਜ 21 ਦਸੰਬਰ ਨੂੰ ਸਵੇਰੇ 10 ਵਜੇ ਉਦਘਾਟਨੀ ਸਮਾਰੋਹ ਦੌਰਾਨ ਸੁਆਗਤੀ ਸ਼ਬਦ ਕੇ. ਸ਼੍ਰੀਨਿਵਾਸਰਾਓ, ਸਕੱਤਰ ਭਾਰਤੀ ਸਾਹਿਤ ਅਕਾਦਮੀ ਵੱਲੋਂ ਕਹੇ ਜਾਣਗੇ। ਇਸ ਤੋਂ ਬਾਅਦ ਸੈਮੀਨਾਰ ਦੇ ਵਿਸ਼ੇ ਸੰਬੰਧੀ ਜਾਣਕਾਰੀ ਡਾ. ਰਵੇਲ ਸਿੰਘ, ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਭਾਰਤੀ ਸਾਹਿਤ ਅਕਾਦਮੀ ਵੱਲੋਂ ਦਿੱਤੀ ਜਾਵੇਗੀ। ਇਸ ਉਪਰੰਤ ਉਦਘਾਟਨੀ ਭਾਸ਼ਣ ਭਾਰਤੀ ਸਾਹਿਤ ਅਕਾਦਮੀ, ਨਵੀ ਦਿੱਲੀ ਦੇ ਪ੍ਰਧਾਨ ਸ਼੍ਰੀ ਮਾਧਵ ਕੌਸ਼ਿਕ ਵੱਲੋਂ ਦਿੱਤਾ ਜਾਵੇਗਾ। ਸਮਾਗਮ ਦੇ ਅਗਲੇ ਦੌਰ ਵਿਚ ਕੁੰਜੀਵਤ ਭਾਸ਼ਣ ਉੱਘੇ ਚਿੰਤਕ ਅਮਰਜੀਤ ਗਰੇਵਾਲ ਵੱਲੋਂ ਦਿੱਤਾ ਜਾਵੇਗਾ। ਪ੍ਰਧਾਨਗੀ ਭਾਸ਼ਣ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵੱਲੋਂ ਦਿੱਤਾ ਜਾਵੇਗਾ। ਧੰਨਵਾਦੀ ਸ਼ਬਦ ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਡਾ. ਯੋਗਰਾਜ ਵੱਲੋਂ ਕਹੇ ਜਾਣਗੇ।
12.30 ਵਜੇ ਪਹਿਲਾ ਅਕਾਦਮਿਕ ਸ਼ੈਸਨ: “ਮੱਧਕਾਲੀ ਸਾਹਿਤ: ਦਾਰਸ਼ਨਿਕ ਸੰਵਾਦ”, ਤਹਿਤ ਪ੍ਰਧਾਨਗੀ ਉੱਘੇ ਆਲੋਚਕ ਡਾ. ਸਰਬਜੀਤ ਸਿੰਘ ਵੱਲੋਂ ਕੀਤੀ ਜਾਵੇਗੀ। ਡਾ. ਰੌਣਕੀ ਰਾਮ ਵੱਲੋਂ “ਫਿਲਾਸਫੀ਼ ਅਤੇ ਦਲਿਤ ਸਾਹਿਤ” ਤਹਿਤ ਪਰਚਾ ਪੜ੍ਹਿਆ ਜਾਵੇਗਾ। ਡਾ. ਮਨਜਿੰਦਰ ਵੱਲੋਂ “ਗੁਰਮਤਿ ਕਾਵਿ ਵਿਚ ਅਦਵੈਤ ਦਾ ਦਾਰਸ਼ਨਿਕ ਬਿਰਤਾਂਤ” ਅਤੇ ਡਾ. ਕੁਲਬੀਰ ਗੋਜਰਾ ਵੱਲੋਂ “ਸਾਹਿਤ ਅਤੇ ਦਰਸ਼ਨ” ਤਹਿਤ ਪਰਚਾ ਪੜ੍ਹਿਆ ਜਾਵੇਗਾ।
ਦੁਪਹਿਰ ਦੇ ਖਾਣੇ ਤੋਂ ਬਾਅਦ ਦੂਜਾ ਅਕਾਦਮਿਕ ਸ਼ੈਸਨ “ਪੰਜਾਬੀ ਗਲਪ” 2.30 ਵਜੇ ਸ਼ੁਰੂ ਹੋਵੇਗਾ; ਇਸ ਸ਼ੈਸਨ ਦੀ ਪ੍ਰਧਾਨਗੀ ਡਾ. ਸੁਰਜੀਤ ਸਿੰਘ ਵੱਲੋਂ ਅਤੇ ਪਰਚੇ ਜੇ. ਬੀ. ਸੇਖੋਂ ਅਤੇ ਮੇਘਾ ਸਲਵਾਨ ਵੱਲੋਂ ਪੜ੍ਹੇ ਜਾਣਗੇ।
ਤੀਜਾ ਅਕਾਦਮਿਕ ਸ਼ੈਸਨ ” ਲੋਕਧਾਰਾ ਤੇ ਵਾਰਤਕ” 4.20 ਵਜੇ ਸ਼ੁਰੂ ਹੋਵੇਗਾ; ਇਸ ਦੀ ਪ੍ਰਧਾਨਗੀ ਉੱਘੇ ਲੋਕਧਾਰਾਈ ਚਿੰਤਕ ਗੁਰਮੀਤ ਸਿੰਘ ਕਰਨਗੇ, ਪਰਚੇ ਡਾ. ਰਾਜਿੰਦਰਪਾਲ ਸਿੰਘ ਬਰਾੜ, ਜਗਦੀਸ਼ ਕੌਰ ਤੇ ਡਾ. ਮੋਹਨ ਤਿਆਗੀ ਵੱਲੋਂ ਪੜ੍ਹੇ ਜਾਣਗੇ।
ਦੂਸਰੇ ਦਿਨ ਐਤਵਾਰ 22- 12- 24 ਨੂੰ ਚੌਥੇ ਅਕਾਦਮਿਕ ਸ਼ੈਸਨ ” ਆਧੁਨਿਕ ਅਤੇ ਸਮਕਾਲੀ ਕਵਿਤਾ ਦਾ ਦਾਰਸ਼ਨਿਕ ਸੰਵਾਦ” 9.30 ਵਜੇ ਸਵੇਰੇ ਸ਼ੁਰੂ ਹੋਵਗਾ, ਜਿਸ ਦੀ ਪ੍ਰਧਾਨਗੀ ਉੱਘੇ ਚਿੰਤਕ ਜਸਪਾਲ ਸਿੰਘ ਵੱਲੋਂ ਕੀਤੀ ਜਾਵੇਗੀ ਅਤੇ ਪਰਚੇ ਡਾ. ਆਤਮ ਰੰਧਾਵਾ ਅਤੇ ਡਾ. ਪ੍ਰਵੀਨ ਕੁਮਾਰ ਦੁਆਰਾ ਪੜ੍ਹੇ ਜਾਣਗੇ।
ਪੰਜਵਾਂ ਅਕਾਦਮਿਕ ਸ਼ੈਸਨ “ਡਰਾਮਾ ਅਤੇ ਥੀਏਟਰ” 11.45 ਵਜੇ ਸ਼ੁਰੂ ਹੋਵੇਗਾ, ਜਿਸ ਦੀ ਪ੍ਰਧਾਨਗੀ ਉੱਘੇ ਲੇਖਕ, ਚਿੰਤਕ ਡਾ. ਸਤੀਸ਼ ਵਰਮਾ, ਪਰਚੇ ਪਾਲੀ ਭੁਪਿੰਦਰ ਸਿੰਘ ਅਤੇ ਕੁਲਦੀਪ ਦੀਪ ਵੱਲੋਂ ਪੜ੍ਹੇ ਜਾਣਗੇ।
ਦੁਪਹਿਰ ਦੇ ਖਾਣੇ ਦੇ ਉਪਰੰਤ 2 ਵਜੇ ਤੋਂ ਵਿਦਾਇਗੀ ਸਮਾਗਮ ਆਰੰਭ ਹੋਵੇਗਾ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਉੱਘੇ ਚਿੰਤਕ ਡਾ. ਤੇਜਵੰਤ ਸਿੰਘ ਗਿੱਲ ਸ਼ਾਮਿਲ ਹੋਣਗੇ। ਪ੍ਰਧਾਨਗੀ ਅਸ਼ਵਨੀ ਚੈਟਲੇ ਪ੍ਰਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੀਤੀ ਜਾਵੇਗੀ। ਵਿਦਾਇਗੀ ਭਾਸ਼ਣ ਉੱਘੇ ਲੇਖਕ, ਚਿੰਤਕ ਡਾ. ਮਨਮੋਹਨ ਵੱਲੋਂ ਦਿੱਤਾ ਜਾਵੇਗਾ।
ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਸੈਮੀਨਾਰ ਦੇ ਕੁਆਰਡੀਨੇਟਰ ਡਾ. ਯੋਗਰਾਜ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/