PUNJAB ਨਗਰ ਨਿਗਮ ਚੋਣਾਂ : ਅੱਜ ਜਾਰੀ ਹੋ ਸਕਦਾ ਹੈ ਚੋਣ ਸ਼ਡਿਊਲ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ) ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਚੋਣ ਸ਼ਡਿਊਲ(Election Schedule) ਅੱਜ ਸ਼ਨੀਵਾਰ ਨੂੰ ਜਾਰੀ ਹੋ ਸਕਦਾ ਹੈ।
ਚੋਣਾਂ ਲਈ ਸਰਕਾਰ ਤਿਆਰ ਹੈ, ਰਾਜ ਚੋਣ ਕਮਿਸ਼ਨ ਅੱਜ ਚੋਣ ਸ਼ਡਿਊਲ ਜਾਰੀ ਕਰ ਸਕਦਾ ਹੈ, ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਚੋਣਾਂ ਕਰਵਾਉਣ ਲਈ ਸੰਭਾਵਿਤ ਸ਼ਡਿਊਲ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਜਿਸ ਕਾਰਨ ਰਾਜ ਚੋਣ ਕਮਿਸ਼ਨ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਸ਼ਾਮ ਤੱਕ ਚੋਣ ਪ੍ਰੋਗਰਾਮ(Election Schedule) ਦਾ ਐਲਾਨ ਕਰ ਸਕਦਾ ਹੈ। ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਜਾਣਕਾਰੀ ਮੁਤਾਬਕ Election Schedule 14 ਦਿਨਾਂ ਦਾ ਹੋਵੇਗਾ। ਇਨ੍ਹਾਂ 14 ਦਿਨਾਂ ਦੇ ਅੰਦਰ ਨਾਮਜ਼ਦਗੀ ਪ੍ਰਕਿਰਿਆ ਤੋਂ ਲੈ ਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੱਕ ਵੋਟਿੰਗ ਦੀ ਮਿਤੀ ਤੱਕ ਸਭ ਕੁਝ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/