Punjab : ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲਾ:ਦਿੱਲੀ ਤੋਂ ਫੜਿਆ ਗਿਆ ਮਾਸਟਰਮਾਈਂਡ
ਚੰਡੀਗੜ੍ਹ,17 ਦਸੰਬਰ 2025 (ਵਿਸ਼ਵ ਵਾਰਤਾ): ਮੋਹਾਲੀ (Punjab) ‘ਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੇ ਮਾਸਟਰਮਾਈਂਡ ਐਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਐਸ਼ਦੀਪ ਸਿੰਘ ਕੋਲੋਂ ਪੁੱਛ-ਗਿੱਛ ਮਗਰੋਂ ਅੰਮ੍ਰਿਤਸਰ ਤੋਂ ਜੁਗਰਾਜ ਸਿੰਘ ਨੂੰ ਵੀ ਕਾਬੂ ਕੀਤਾ ਗਿਆ।

ਦੱਸ ਦਈਏ ਕਿ ਇਸ ਤੋਂ ਇਲਾਵਾ ਐੱਸ. ਏ. ਐੱਸ. ਨਗਰ ਪੁਲਸ ਨੇ ਅੱਜ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਨਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਕਤਲਕਾਂਡ ਦੇ ਆਰੋਪੀ ਦਾ ਮੋਹਾਲੀ ਦੇ ਲਾਲੜੂ ਵਿਖੇ ਐਨਕਾਊਂਟਰ ਕੀਤਾ। ਇਸ ਦੀ ਪਛਾਣ ਨੌਸ਼ਹਿਰਾ ਪੰਨੂਆਂ, ਤਰਨਤਾਰਨ ਦੇ ਰਹਿਣ ਵਾਲੇ ਹਰਪਿੰਦਰ ਉਰਫ਼ ਮਿੱਡ਼ੂ ਵਜੋਂ ਹੋਈ ਹੈ।
ਪੁਲਿਸ ਨੇ ਹਰਪਿੰਦਰ ਸਿੰਘ ਉਰਫ਼ ਮਿੱਡੂ ਨੂੰ ਮੋਹਾਲੀ ਦੇ ਲਾਲੜੂ ਨੇੜੇ ਅੰਬਾਲਾ ਹਾਈਵੇਅ ‘ਤੇ ਘੇਰਿਆ। ਪੁਲਿਸ ਨੂੰ ਦੇਖ ਕੇ, ਉਸਨੇ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਦੋ ਅਧਿਕਾਰੀ ਜ਼ਖਮੀ ਹੋ ਗਏ। ਜਵਾਬੀ ਗੋਲੀਬਾਰੀ ਵਿੱਚ ਹਰਪਿੰਦਰ ਨੂੰ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ ਮ੍ਰਿਤਕ ਮਿੱਡੂ, ਨੇ ਬਲਾਚੌਰੀਆ ‘ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















