Punjab Politics News :ਪੰਜਾਬ ਕਾਂਗਰਸ ਪ੍ਰਧਾਨ ਨੂੰ ਸਰਕਾਰੀ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ, ਭਰਨਾ ਪੈ ਸਕਦਾ 160 ਗੁਣਾ ਕਿਰਾਇਆ
ਚੰਡੀਗੜ੍ਹ, 5ਜੁਲਾਈ (ਵਿਸ਼ਵ ਵਾਰਤਾ)Punjab Politics News -ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਵਿਧਾਨ ਸਭਾ ਦੇ ਮੈਂਬਰ ਹੋਣ ਦੇ ਨਾਤੇ ਪੰਜਾਬ ਸਰਕਾਰ ਨੇ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਅਲਾਟ ਕੀਤਾ ਸੀ। ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਲਈ ਹੁਣ ਉਨ੍ਹਾਂ ਨੂੰ ਇਹ ਫਲੈਟ ਖਾਲੀ ਕਰਨਾ ਪਵੇਗਾ। ਨੋਟਿਸ ਜਾਰੀ ਹੋਣ ਤੋਂ 15 ਦਿਨ ਬਾਅਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੱਲੋਂ ਫਲੈਟ ਖਾਲੀ ਨਹੀਂ ਕੀਤਾ ਗਿਆ। ਜਦਕਿ ਹੁਣ ਨੋਟਿਸ ਪੀਰੀਅਡ ਵੀ ਖਤਮ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਰਾਜਾ ਵੜਿੰਗ ਜੇਕਰ ਅਗਲਾ ਨੋਟਿਸ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਫਲੈਟ ਖਾਲੀ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਵਿਧਾਨ ਸਭਾ ਵੱਲੋਂ ਕਾਨੂਨੀ ਕਾਰਵਾਈ ਆਰੰਭ ਦਿੱਤੀ ਜਾਵੇਗੀ ਨਿਯਮਾਂ ਮੁਤਾਬਿਕ ਉਨਾਂ ਦੁਆਰਾ 29 ਜੂਨ ਤੱਕ ਇਹ ਫਲੈਟ ਖਾਲੀ ਕੀਤਾ ਜਾਣਾ ਸੀ 4 ਜੁਲਾਈ ਬੀਤ ਜਾਣ ਤੋਂ ਬਾਅਦ ਵੀ ਇਹ ਫਲੈਟ ਖਾਲੀ ਨਹੀਂ ਕੀਤਾ ਗਿਆ ਹੁਣ ਤਹਿ ਸਮੇਂ ਤੱਕ ਜੇਕਰ ਫਲੈਟ ਖਾਲੀ ਨਾ ਕੀਤਾ ਗਿਆ ਤਾਂ ਉਹਨਾਂ ਨੂੰ 160 ਗੁਣਾ ਜਿਆਦਾ ਕਰਾਇਆ ਭਰਨਾ ਪਵੇਗਾ ਇੱਕ ਵਿਧਾਇਕ ਨੂੰ ਸਸਤੀਆਂ ਦਰਾਂ ਤੇ ਕਿਰਾਇਆ ਸਿਰਫ 240 ਰੁਪਏ ਦੇਣਾ ਹੁੰਦਾ ਹੈ ਇਸ ਦਾ 160 ਗੁਣਾ 38400 ਬਣਦਾ ਹੈ ਜੋ ਕਿ ਫਲੈਟ ਸਮੇਂ ਸਿਰ ਖਾਲੀ ਨਾ ਕਰਨ ਦੀ ਸੂਰਤ ਦੇ ਵਿੱਚ ਭਰਨਾ ਪਵੇਗਾ ਇਸ ਤੋਂ ਇਲਾਵਾ ਵੱਖਰੇ ਤੌਰ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।