Punjab Police: Promotion ਦੇ ਬਾਵਜੂਦ ਵੀ 90 ਬੈਚ ਦੇ ਅਧਿਕਾਰੀਆਂ ਨੂੰ ਅਜੇ ਤਕ ਨਹੀ ਮਿਲੀਆਂ ਪੋਸਟਿੰਗਾਂ
ਦੋ ਮਹੀਨੇ ਤੋਂ ਵੀ ਵੱਧ ਦਾ ਲੰਘਿਆ ਸਮਾਂ
- ਤਾਇਨਾਤੀ ਉਡੀਕਦੇ ਰਿਟਾਇਰ ਹੋਏ ਕਈ ਅਧਿਕਾਰੀ
ਚੰਡੀਗੜ੍ਹ : 90 ਬੈਂਚ ਦੇ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਤਰੱਕੀਆਂ ਮਿਲਣ ਦੇ ਦੋ ਮਹੀਨੇ ਤੋਂ ਵੀ ਵਧ ਸਮਾਂ ਬੀਤ ਜਾਣ ‘ਤੇ ਵੀ ਤਾਇਨਾਤੀ ਦੀ ਉਡੀਕ ;ਚ ਬੈਠੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਮਾਮਲੇ ਦੀ ਇੱਕ ਸ਼ਾਖਾ ਵੱਲੋਂ 32 ਪੁਲਿਸ ਅਧਿਕਾਰੀਆਂ ਨੂੰ 15 ਅਕਤੂਬਰ 2024 ਨੂੰ ਤਰੱਕੀ ਦੇ ਕੇ ਸੁਪਰਡੈਂਟ ਆਫ ਪੁਲਿਸ ਬਣਾ ਦਿੱਤਾ ਗਿਆ ਸੀ ਪਰ ਅੱਜ ਦੋ ਮਹੀਨੇ ਤੋਂ ਵੱਧ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਇਹਨਾਂ ਦੀ ਕਿਤੇ ਵੀ ਤੈਨਾਤੀ ਨਹੀਂ ਹੋਈ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿੱਥੇ ਤਿੰਨ ਅਧਿਕਾਰੀ ਐਸਪੀ ਬਣਨ ਤੋਂ ਬਾਅਦ ਆਪਣੀ ਤਾਇਨਾਤੀ ਉਡੀਕਦੇ ਰਿਟਾਇਰ ਹੋ ਗਏ, ਉੱਥੇ ਹੀ ਅਗਲੇ ਪੰਜ ਮਹੀਨਿਆਂ ਦੇ ਵਿੱਚ 11 ਅਧਿਕਾਰੀ ਹੋਰ ਰਿਟਾਇਰ ਹੋਣ ਵਾਲੇ ਹਨ।
ਦੋ ਮਹੀਨੇ ਲੰਘ ਜਾਣ ‘ਤੇ ਵੀ ਐਸਪੀਜ਼ ਨੂੰ ਪੋਸਟਿੰਗ ਨਾ ਮਿਲਣ ‘ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰਾਂ 90 ਬੈਚ ਦੇ ਅਧਿਕਾਰੀਆਂ ਦੀਆਂ ਤਰੱਕੀ ਕਰਕੇ ਉਹਨਾਂ ਨੂੰ ਪੋਸਟਿੰਗਾਂ ਨਾ ਦੇਣਾ ਮਨੁੱਖੀ ਅਧਿਕਾਰਾਂ ਦੀ ਸਰਾਸਰ ਉਲੰਘਣਾ ਹੈ। ਇਸ ਨਾਲ ਪੁਲਿਸ ਅਧਿਕਾਰੀਆਂ ਦਾ ਮਨੋਬਲ ਵੀ ਨੀਵਾਂ ਹੁੰਦਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/