ਚੰਡੀਗੜ੍ਹ 28ਸਤੰਬਰ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਨੇ ਬੱਬੂ ਮਾਨ ਅਤੇ ਗਿੱਪੀ ਗਰੇਵਾਲ ਨੂੰ ਛੱਡਕੇ ਸੂਬੇ ਦੇ ਬਾਕੀ ਸਾਰੇ ਗਾਇਕਾਂ ਦੀ ਸੁਰੱਖਿਆ ਵਾਪਿਸ ਲੈ ਲਈ ਹੈ। ਪੰਜਾਬ ਪੁਲਿਸ ਨੇ ਸਿਕਿਓਰਿਟੀ ਵਿੰਗ ਵਲੋਂ ਡੀਜੀਪੀ ਗੌਰਵ ਯਾਦਵ ਨਾਲ ਕੀਤੀ ਇਕ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਸਿਰਫ ਉਨ੍ਹਾਂ ਗਾਇਕਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਕੋਈ ਖ਼ਤਰਾ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜੇਲ੍ਹ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਗਾਇਕਾਂ ਦੀ ਸੁਰੱਖਿਆ ਹਟਾ ਲਵੇ ਫੇਰ ਅਸੀਂ ਉਨ੍ਹਾਂ ਨੂੰ ਦੇਖ ਲਵਾਂਗੇ। ਲਾਰੇਂਸ ਦੀ ਇਸ ਧਮਕੀ ਦੇ ਬਾਵਜੂਦ ਗਾਇਕਾਂ ਦੀ ਸੁਰੱਖਿਆ ਹਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਤੋਂ ਬਾਅਦ ਹੀ ਉਸਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਨਵੇਂ ਸਿਸਟਮ ਮੁਤਾਬਕ ਜੇਕਰ ਕੋਈ ਕਲਾਕਾਰ ਸੁਰੱਖਿਆ ਲੈਣਾ ਚਾਹੁੰਦਾ ਹੈ ਤਾ ਉਸਨੂੰ ਸੁਰੱਖਿਆ ਕਰਮਚਾਰੀਆਂ ਦੀ 6 ਮਹੀਨੇ ਦੀ ਤਨਖਾਹ ਐਡਵਾਂਸ ‘ਚ ਜਮਾਂ ਕਰਵਾਉਣੀ ਪਵੇਗੀ ਅਤੇ ਆਪਣੀ ਆਮਦਨ ਸੰਬੰਧੀ ਦਸਤਾਵੇਜ ਵੀ ਪੇਸ਼ ਕਰਨੇ ਹੋਣਗੇ। ਸੁਰੱਖਿਆ ਮੰਗੇ ਜਾਣ ਤੋਂ ਬਾਅਦ ਉਸਦੀ ਖੁਫੀਆ ਵਿਭਾਗ ਵਲੋਂ ਜਾਂਚ ਉਪਰੰਤ ਦੀ ਸੁਰੱਖਿਆ ਪ੍ਰਧਾਨ ਕੀਤੀ ਜਾਵੇਗੀ।